ਨਵੀਂ ਦਿੱਲੀ,ਕੌਮੀ ਜਾਂਚ ਏਜੰਸੀ ਵੱਲੋਂ ਖ਼ਤਰਨਾਕ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਇੱਕ ਵੱਡੇ ਦਹਿਸ਼ਤੀ ਨੈਟਵਰਕ ਮਾਮਲੇ ਵਿੱਚ ਨਾਮਜ਼ਦ ਖਾਲਿਸਤਾਨੀ ਅਤਿਵਾਦੀ ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਦੇ ਇੱਕ ਮੁੱਖ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਬਲਜੀਤ ਸਿੰਘ ਉਰਫ਼ ਰਾਣਾ ਭਾਈ ਬੱਲੀ ਨੂੰ ਮੱਧ ਪ੍ਰਦੇਸ ਦੇ ਬਦਵਾਨੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਲੰਡਾ ਗਰੁੱਪ ਦੇ ਮੈਂਬਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਵੱਡਾ ਸਪਲਾਇਰ ਹੈ। ਐਂਟੀ ਟੈਰਰ ਏਜੰਸੀ ਅਨੁਸਾਰ ਇਸ ਵੱਲੋਂ ਸਪਲਾਈ ਕੀਤੇ ਜਾਂਦੇ ਹਥਿਆਰਾਂ ਦੀ ਵਰਤੋ ਵੱਡੇ ਪੱਧਰ ਤੇ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਸੀ।
ਐਨਆਈਏ ਵੱਲੋਂ ਲਖਬੀਰ ਲੰਡਾ ਦਾ ਸਾਥੀ ਬਲਜੀਤ ਸਿੰਘ ਕਾਬੂ
