ਜੈਪੁਰ: ਆਸਾਰਾਮ 2013 ਦੇ ਜਬਰ-ਜਨਾਹ ਮਾਮਲੇ ‘ਚ ਰਾਜਸਥਾਨ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਆਪਣੇ ਜੋਧਪੁਰ ਆਸ਼ਰਮ ਪਰਤ ਆਏ ਸਨ। ਮੰਗਲਵਾਰ ਦੇਰ ਰਾਤ ਅਰੋਗਿਆ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਆਪਣੇ ਆਸ਼ਰਮ ਪਹੁੰਚੇ।
ਆਸਾਰਾਮ ਦਾ ਆਸ਼ਰਮ ਜੋਧਪੁਰ ਦੇ ਪਾਲ ਪਿੰਡ ਵਿੱਚ ਹੈ। ਹਸਪਤਾਲ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਮੌਜੂਦ ਸੀ। ਸਮਰਥਕਾਂ ਨੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਆਸ਼ਰਮ ਪਹੁੰਚ ਕੇ ਉਨ੍ਹਾਂ ਦੇ ਸੇਵਕਾਂ ਨੇ ਆਤਿਸ਼ਬਾਜ਼ੀ ਕੀਤੀ।