ਵੱਡੀ ਖ਼ਬਰ : ਹਾਈ ਕੋਰਟ ਨੇ ਡਾਈਟਾਂ ਦੇ ਲੈਕਚਰਾਰਾਂ ਦੇ ਤਬਾਦਲਿਆਂ ‘ਤੇ ਲਾਈ ਰੋਕ

ਮੁਹਾਲੀ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨੀਂ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਵਿੱਚ ਕੀਤੀਆਂ ਜਬਰੀ ਬਦਲੀਆਂ ‘ਤੇ ਰੋਕ ਲਾ ਦਿੱਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ, ਸੂਬੇ ਦੀਆਂ ਛੇ ਡਾਈਟਾਂ ਵਿੱਚ 22 ਲੈਕਚਰਾਰਾਂ ਦੇ ਤਬਾਦਲੇ ਕੀਤੇ ਗਏ ਸਨ। ਅਧਿਆਪਕ ਯੂਨੀਅਨਾਂ ਇਸ ਗੱਲ ‘ਤੇ ਬਜਿੱਦ ਸਨ ਕਿ ਇਨ੍ਹਾਂ ਤਬਾਦਲਿਆਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਹ ਜ਼ਬਰੀ ਤਬਾਦਲੇ ਸਨ।

ਸਾਇੰਸ, ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਦੇ ਅਧਿਆਪਕ ਇਨ੍ਹਾਂ ਬਦਲੀਆਂ ਤੋਂ ਜ਼ਿਆਦਾ ਖਫ਼ਾ ਸਨ। ਮੌਜੂਦਾ ਫੈਸਲੇ ਵਿੱਚ ਭੁਪਿੰਦਰ ਕੌਰ ਬਨਾਮ ਹੋਰਾਂ ਦੀ ਪਟੀਸ਼ਨ ‘ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਨ੍ਹਾਂ ਬਦਲੀਆਂ ‘ਤੇ ਰੋਕ ਲਾ ਦਿੱਤੀ ਹੈ।

Leave a Reply

Your email address will not be published. Required fields are marked *