ਨਵੀਂ ਦਿੱਲੀ : Kanchenjunga Express Train : ਪੱਛਮੀ ਬੰਗਾਲ ‘ਚ ਭਿਆਨਕ ਰੇਲ ਹਾਦਸੇ ਦੇ ਮੱਦੇਨਜ਼ਰ ਘੱਟੋ-ਘੱਟ 19 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਕੁਝ ਟਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ। ਰੇਲਵੇ ਅਧਿਕਾਰੀਆਂ ਨੇ ਬਿਆਨ ਜਾਰੀ ਕਰ ਕੇ 9 ਟਰੇਨਾਂ ਦੇ ਰੂਟ ਮੋੜਨ ਦੀ ਜਾਣਕਾਰੀ ਦਿੱਤੀ ਹੈ। ਡਿਬਰੂਗੜ੍ਹ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ, ਹਾਵੜਾ-ਨਵੀਂ ਜਲਪਾਈਗੁੜੀ ਵੰਦੇ ਭਾਰਤ ਐਕਸਪ੍ਰੈਸ ਸਮੇਤ ਕਈ ਵੱਡੀਆਂ ਟਰੇਨਾਂ ਪ੍ਰਭਾਵਿਤ ਹੋਣਗੀਆਂ।
ਬੰਗਾਲ ਹਾਦਸੇ ਤੋਂ ਬਾਅਦ ਰੇਲ ਯਾਤਰੀਆਂ ਲਈ ਬੁਰੀ ਖ਼ਬਰ, ਭਾਰਤੀ ਰੇਲਵੇ ਨੇ ਇਸ ਰੂਟ ਦੀਆਂ 19 ਟ੍ਰੇਨਾਂ ਕੀਤੀਆਂ ਰੱਦ, ਦੇਖੋ ਲਿਸਟ
