ਲੁਧਿਆਣਾ, ਕਿਸਾਨ ਯੂਨੀਅਨਾਂ ਦਾ ਅੱਜ ਦੂਜੇ ਦਿਨ ਵੀ ਲਾਡੋਵਾਲ ਟੌਲ ਬੈਰੀਅਰ ’ਤੇ ਧਰਨਾ ਜਾਰੀ ਹੈ ਤੇ ਵਾਹਨ ਚਾਲਕ ਬਗ਼ੈਰ ਟੌਲ ਅਦਾ ਕੀਤੇ ਇਥੋਂ ਲੰਘ ਰਹੇ ਹਨ। ਟੌਲ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ 24 ਘੰਟਿਆਂ ਵਿੱਚ ਔਸਤਨ 40000 ਵਾਹਨ ਬੈਰੀਅਰ ਨੂੰ ਪਾਰ ਕਰਦੇ ਹਨ ਅਤੇ ਅਨੁਮਾਨਤ ਤੌਰ ‘ਤੇ ਰੋਜ਼ਾਨਾ 1 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਲਾਡੋਵਾਲ ਟੌਲ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਇੱਥੇ ਕਾਰ ਦੇ ਇੱਕ ਪਾਸੇ ਦੇ ਸਫ਼ਰ ਲਈ 220 ਰੁਪਏ ਦਾ ਖਰਚਾ ਆਉਂਦਾ ਹੈ। ਇੰਨਾ ਹੀ ਨਹੀਂ ਜੇਕਰ ਕਿਸੇ ਵਾਹਨ ‘ਤੇ ਫਾਸਟ-ਟੈਗ ਨਹੀਂ ਹੈ ਤਾਂ ਉਸ ਨੂੰ ਸਿਰਫ ਇਕ ਪਾਸੇ ਦੀ ਯਾਤਰਾ ਲਈ 430 ਰੁਪਏ ਦਾ ਟੈਕਸ ਦੇਣਾ ਪਵੇਗਾ। ਪਿਛਲੇ ਇੱਕ ਸਾਲ ਵਿੱਚ ਇਸ ਟੌਲ ਦੀਆਂ ਦਰਾਂ ਵਿੱਚ ਤਿੰਨ ਵਾਰ ਵਾਧਾ ਕੀਤਾ ਗਿਆ ਹੈ। ਕਿਸਾਨਾਂ ਦੀ ਮੰਗ ਹੈ ਕਿ ਦਰਾਂ ਘਟਾ ਕੇ ਘੱਟ ਕੀਤੀਆਂ ਜਾਣ ਤਾਂ ਜੋ ਯਾਤਰੀਆਂ ਨੂੰ ਰਾਹਤ ਮਿਲੇ। ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਐੱਸਡੀਐੱਮ ਵੱਲੋਂ ਟੌਲ ਬੈਰੀਅਰ ’ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਇਸ ਦਾ ਸੁਖਾਵਾਂ ਹੱਲ ਕੱਢਿਆ ਜਾ ਸਕੇ।
Related Posts
Z-Morh Tunnel ਪ੍ਰਧਾਨ ਮੰਤਰੀ ਵੱਲੋਂ ਜੰਮੂ ਕਸ਼ਮੀਰ ਵਿਚ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ
ਸ੍ਰੀਨਗਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦੇ ਸੋਨਮਰਗ ਇਲਾਕੇ ਵਿਚ ਰਣਨੀਤਕ ਪੱਖੋਂ ਅਹਿਮ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕੀਤਾ…
ਜ਼ਿਮਨੀ ਚੋਣਾਂ ਵਿੱਚ ਦਲ ਬਦਲੂਆਂ ਦੀ ਚਾਂਦੀ
ਸ਼੍ਰੋਮਣੀ ਅਕਾਲੀ ਦੇ ਪੰਜਾਬ ਵਿਧਾਨ ਸਭਾ ਦੀਆਂ ਚਾਰ ਉਪ ਚੋਣਾਂ ਨਾ ਲੜਨ ਦੇ ਫ਼ੈਸਲੇ ਤੋਂ ਬਾਅਦ ਇਹ ਚੋਣਾਂ ਬਹੁਤ ਹੀ…
ਜਲੰਧਰ ’ਚ ਵੱਡੀ ਵਾਰਦਾਤ, PNB ’ਚੋਂ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਲੁੱਟੇ ਕਰੀਬ 16 ਲੱਖ ਰੁਪਏ
ਜਲੰਧਰ, 22 ਦਸੰਬਰ (ਬਿਊਰੋ)- ਇਥੋਂ ਦੇ ਗ੍ਰੀਨ ਮਾਡਲ ਟਾਊਨ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਲੁਟੇਰਿਆਂ ਵੱਲੋਂ ਲੁੱਟ ਦੀ ਵੱਡੀ ਵਾਰਦਾਤ…