ਨਵੀਂ ਦਿੱਲੀ : Kalki 2898 AD ਵਿੱਚ ਬਾਹੂਬਲੀ ਸਟਾਰ ਪ੍ਰਭਾਸ ਮੁੱਖ ਭੂਮਿਕਾ ਨਿਭਾਅ ਰਹੇ ਹਨ। ਹਾਲ ਹੀ ‘ਚ ਫਿਲਮ ਦੇ ਟ੍ਰੇਲਰ ‘ਚ ਉਸ ਦੀ ਝਲਕ ਦੇਖਣ ਨੂੰ ਮਿਲੀ। Kalki 2898 AD ਵਿੱਚ ਇੱਕ ਗੀਤ ਵੀ ਹੈ, ਜੋ ਉਸਦੇ ਕਿਰਦਾਰ ਭੈਰਵ ਨੂੰ ਸਮਰਪਿਤ ਹੈ। ਕੁਝ ਦਿਨ ਪਹਿਲਾਂ ਭੈਰਵ ਐਂਥਮ (Bhairava Anthem) ਦੇ ਰਿਲੀਜ਼ ਹੋਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਇਹ ਗੀਤ ਰਿਲੀਜ਼ ਹੋ ਗਿਆ ਹੈ, ਜਿਸ ‘ਚ ਪ੍ਰਭਾਸ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨਾਲ ਪੂਰੇ ਦੇਸੀ ਅਵਤਾਰ ‘ਚ ਨਜ਼ਰ ਆ ਰਹੇ ਹਨ।
ਦਿਲਜੀਤ ਦੁਸਾਂਝ ਨਾਲ ਪੰਜਾਬੀ ਸਵੈਗ ‘ਚ ਨਜ਼ਰ ਆਏ ਪ੍ਰਭਾਸ, Kalki 2898 AD ਦਾ ਇਹ ਗੀਤ ਹੈ ਫੁੱਲ ਦੇਸੀ
