ਮਾਨਸਾ, ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 10 ਜੁਲਾਈ ਨੂੰ ਹੋਵੇਗੀ। ਇਸ ਸਬੰਧੀ ਚੋਣ ਕਮਿਸ਼ਨ ਨੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਸ਼ੀਤਲ ਅੰਗੁਰਾਲ ਵਲੋਂ ਅਸਤੀਫ਼ਾ ਦੇ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ, ਜਿਸ ਕਾਰਨ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਬਿਹਾਰ, ਪੱਛਮੀ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ 13 ਵਿਧਾਨ ਸਭਾ ਹਲਕਿਆਂ ਵਿਚ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। 10 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ ਨੂੰ ਗਿਣਤੀ ਕੀਤੀ ਜਾਵੇਗੀ।
Related Posts
ਯੂਕਰੇਨੀ ਬਲਾਂ ਵਲੋਂ ਕੀਤੇ ਹਮਲੇ ਵਿਚ ਰੂਸ ਦੇ 20 ਲੋਕਾਂ ਦੀ ਮੌਤ, 28 ਗੰਭੀਰ ਜ਼ਖ਼ਮੀ
ਮਾਸਕੋ,15 ਮਾਰਚ (ਬਿਊਰੋ)- ਰੂਸੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ 14 ਮਾਰਚ ਨੂੰ ਯੂਕਰੇਨੀ ਬਲਾਂ ਵਲੋਂ ਡੋਨੇਟਸਕ ਵਿਚ ਇਕ ਰਿਹਾਇਸ਼ੀ…
ਪਰਗਟ ਸਿੰਘ ਦੇ ਘਰ ਬਾਹਰ ਅਧਿਆਪਕਾ ਤੇ ਪੁਲਿਸ ਵਿਚਕਾਰ ਭਾਰੀ ਝੜਪ
ਜਲੰਧਰ, 28 ਅਕਤੂਬਰ (ਦਲਜੀਤ ਸਿੰਘ)- ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਬਾਹਰ ਬੇਰੋਜ਼ਗਾਰ ਅਧਿਆਪਕਾ ਤੇ ਪੁਲਿਸ ਵਿਚਕਾਰ ਭਾਰੀ ਝੜਪ ਹੋਈ…
ਖਿਡਾਰੀ ਮੀਰਾਂਬਾਈ ਚਾਨੂ ਤੇ ਲਵਪ੍ਰੀਤ ਸਿੰਘ ਸਮੇਤ 19 ਖਿਡਾਰੀਆਂ ਤੇ ਟੀਮ ਦੇ ਕੋਚ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ
ਰਾਜਾਸਾਂਸੀ, 6 ਅਗਸਤ -ਬਰਮਿੰਘਮ ਵਿਖੇ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ‘ਚ ਦੇਸ਼ ਲਈ ਵੱਖ-ਵੱਖ ਤਗਮੇ ਜਿੱਤ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ…