ਮਾਨਸਾ, 30 ਮਈ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮੰਗ ਕੀਤੀ ਕਿ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਕਤਲ ਦੀ ਜਾਂਚ ਯੂ.ਐਨ.ਓ ਤੋਂ ਕਰਵਾਈ ਜਾਵੇ।ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਤੋਂ ਬਾਅਦ ਅਜੀਤ ਨਾਲ ਗੱਲਬਾਤ ਕਰਦਿਆ ਸ. ਮਾਨ ਨੇ ਕਿਹਾ ਕਿ ਦੋਵੇਂ ਕਤਲਾਂ ਦਾ ਮਾਮਲਾ ਗੁੰਝਲਦਾਰ ਹੈ। ਉਨ੍ਹਾਂ ਕਿਹਾ ਕਿ 1984 ਤੋਂ ਬਾਅਦ ਭਾਰਤ ਦੇ ਸਿੱਖਾਂ ਦਾ ਵਿਸ਼ਵਾਸ ਦੇਸ਼ ਦੀ ਸਰਕਾਰ ਤੋਂ ਉੱਠ ਗਿਆ ਹੈ। ਇਹ ਕਤਲ ਸਿੱਖ ਕੌਮ ਨਾਲ ਸਬੰਧਿਤ ਹਨ, ਇਸ ਲਈ ਯੂ.ਐਨ.ਓ ਤੋਂ ਜਾਂਚ ਕਰਵਾਉਣਾ ਸਮੇਂ ਦੀ ਲੋੜ ਹੈ।
ਯੂ.ਐਨ.ਓ ਤੋਂ ਕਰਵਾਈ ਜਾਵੇ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਕਤਲ ਦੀ ਜਾਂਚ – ਸਿਮਰਨਜੀਤ ਸਿੰਘ ਮਾਨ
