ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਨੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ 9 ਅਕਤੂਬਰ ਨੂੰ ਰਾਤ 11:30 ਵਜੇ ਆਖਰੀ ਸਾਹ ਲਏ। ਭਾਰਤੀ ਰਾਸ਼ਟਰੀ ਝੰਡੇ ਵਿੱਚ ਲਿਪਟੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਨਰੀਮਨ ਪੁਆਇੰਟ ਸਥਿਤ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (NCPA) ਦੇ ਲਾਅਨ ਵਿੱਚ ਸ਼ਾਮ 4 ਵਜੇ ਤੱਕ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖਿਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਸਸਕਾਰ ਲਈ ਵਰਲੀ ਸ਼ਮਸ਼ਾਨਘਾਟ ਦੇ ਪ੍ਰਾਰਥਨਾ ਹਾਲ ਵਿੱਚ ਲਿਜਾਇਆ ਜਾਵੇਗਾ। NCPA ਵਿਖੇ ਉਨ੍ਹਾਂ ਦੀ ਪ੍ਰਾਰਥਨਾ ਸਭਾ ਵਿੱਚ ਪਾਰਸੀ, ਮੁਸਲਿਮ, ਇਸਾਈ, ਸਿੱਖ ਅਤੇ ਹਿੰਦੂ ਧਰਮਾਂ ਦੇ ਪੁਜਾਰੀ ਪ੍ਰਰਾਥਨਾ ਪੜ੍ਹਨ ਲਈ ਇਕੱਠੇ ਹੋਏ। ਇਸ ਦਿਲ ਖਿੱਚਵੀਂ ਤਸਵੀਰ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਕਈ ਲੋਕ ਬਿਜ਼ਨੈੱਸਮੈਨ ਨੂੰ ‘ਭਾਰਤ ਦਾ ਅਸਲੀ ਪ੍ਰਤੀਕ’ ਕਹਿ ਰਹੇ ਹਨ।
ਰਤਨ ਟਾਟਾ ਦੀ ਪ੍ਰਾਰਥਨਾ ਸਭਾ ‘ਚ ਪਾਰਸੀ, ਮੁਸਲਿਮ, ਇਸਾਈ, ਸਿੱਖ ਤੇ ਹਿੰਦੂ ਪੁਜਾਰੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਕੀਤੀ ਅਰਦਾਸ
