ਇੰਫਾਲ, ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਸੁਰੱਖਿਆ ਕਾਫ਼ਿਲੇ ’ਤੇ ਮਸ਼ਕੂਕ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ ਤੇ ਇਸ ਹਮਲੇ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਕਾਫ਼ਿਲਾ ਹਿੰਸਾ ਪ੍ਰਭਾਵਿਤ ਜਿਰੀਬਾਮ ਜ਼ਿਲ੍ਹੇ ਵੱਲ ਜਾ ਰਿਹਾ ਸੀ। ਸੁਰੱਖਿਆ ਬਲਾਂ ਦੇ ਵਾਹਨਾਂ ’ਤੇ ਕਈ ਗੋਲੀਆਂ ਚਲਾਈਆਂ ਗਈਆਂ, ਜਿਸ ਨੇ ਇਸ ਦਾ ਢੁਕਵਾਂ ਜੁਆਬ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਮਾਰਗ-53 ’ਤੇ ਗੋਲੀਬਾਰੀ ਜਾਰੀ ਹੈ। ਮੁੱਖ ਮੰਤਰੀ, ਜੋ ਹਾਲੇ ਤੱਕ ਦਿੱਲੀ ਤੋਂ ਇੰਫਾਲ ਨਹੀਂ ਪਹੁੰਚੇ, ਜ਼ਿਲ੍ਹੇ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਜਿਰੀਬਾਮ ਜਾਣ ਦੀ ਯੋਜਨਾ ਬਣਾ ਰਹੇ ਸਨ।
Related Posts
ਹਰਿਆਣਾ ਦੀਆਂ ਸਾਰੀਆਂ 90 ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜੇਗੀ ਆਮ ਆਦਮੀ ਪਾਰਟੀ, CM ਭਗਵੰਤ ਮਾਨ ਨੇ ਕੀਤਾ ਐਲਾਨ
ਚੰਡੀਗੜ੍ਹ। ਹਰਿਆਣਾ ਵਿੱਚ ਅਕਤੂਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ 90 ਵਿਧਾਨ…
ਅੰਮ੍ਰਿਤਸਰ ਵਿਚ ਨਹੀਂ ਹੋਇਆ ਕੋਈ ਧਮਾਕਾ : ਡੀ. ਸੀ. ਪੀ.
ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੁਝਾਰ ਸਿੰਘ ਐਵੇਨਿਊ ਵਿਚ ਹੋਏ ਧਮਾਕੇ ਦੀ ਘਟਨਾ ਦਾ ਪੰਜਾਬ ਪੁਲਸ ਨੇ ਖੰਡਨ ਕੀਤਾ ਹੈ। ਅੰਮ੍ਰਿਤਸਰ…
ਫ਼ਿਰੌਤੀ ਦੀ ਮੰਗ ਮਾਮਲੇ ‘ਚ 2 ਹਵਾਲਾਤੀਆਂ ਨੂੰ ਨਾਮਜ਼ਦ ਕੀਤਾ
ਫ਼ਰੀਦਕੋਟ, 22 ਅਗਸਤ – ਸੈਂਟਰਲ ਮਾਡਰਨ ਜੇਲ੍ਹ ਵਿਚੋ ਦੋ ਹਵਾਲਾਤੀਆਂ ਨੇ ਮੋਬਾਈਲ’ਤੇ ਫ਼ੋਨ ਕਰ ਕੇ ਆਪਣੇ ਸਾਥੀਆਂ ਦੇ ਪਰਿਵਾਰਾਂ ਨੂੰ…