ਨਵੀਂ ਦਿੱਲੀ, ਆਪਣੇ ਤੀਜੇ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਨੇ ਅੱਜ ‘ਪ੍ਰਧਾਨ ਮੰਤਰੀ ਕਿਸਾਨ ਨਿਧੀ’ ਫੰਡ ਦੀ 17ਵੀਂ ਕਿਸ਼ਤ ਨੂੰ ਜਾਰੀ ਕਰਨ ਲਈ ਆਪਣੀ ਪਹਿਲੀ ਫਾਈਲ ’ਤੇ ਦਸਤਖ਼ਤ ਕੀਤੇ। ਇਸ ਨਾਲ 9.3 ਕਰੋੜ ਕਿਸਾਨਾਂ ਨੂੰ ਲਗਪਗ 20,000 ਕਰੋੜ ਰੁਪਏ ਦਾ ਫਾਇਦਾ ਹੋਵੇਗਾ। ਫੰਡ ਜਾਰੀ ਕਰਨ ਲਈ ਫਾਈਲ ’ਤੇ ਦਸਤਖਤ ਕਰਨ ਬਾਅਦ ਸ੍ਰੀ ਮੋਦੀ ਨੇ ਕਿਹਾ, ‘ਸਾਡੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਅਤੇ ਖੇਤੀਬਾੜੀ ਸੈਕਟਰ ਲਈ ਹੋਰ ਵੀ ਕੰਮ ਕਰਦੇ ਰਹਿਣਾ ਚਾਹੁੰਦੇ ਹਾਂ।’
Related Posts
ਝੋਨੇ ਦੀ ਪਰਾਲੀ ਦੇ ਪ੍ਰਬੰਧਨ ‘ਚ ਪੰਜਾਬ ਤੇ ਦਿੱਲੀ ਸਰਕਾਰ ਦੀ ਸਾਂਝੀ ਵੱਡੀ ਪਹਿਲ
ਨਵੀਂ ਦਿੱਲੀ/ਚੰਡੀਗੜ੍ਹ : ਝੋਨੇ ਦੀ ਪਰਾਲੀ ਦੇ ਪ੍ਰਬੰਧਨ ਅਤੇ ਕਿਸਾਨਾਂ ਨੂੰ ਹਰ ਸੰਭਵ ਮਦਦ ਦੇਣ ਲਈ ਨਿਰੰਤਰ ਯਤਨ ਕਰ ਰਹੀ…
ਇਕ ਹਫ਼ਤੇ ‘ਚ ਦੂਜੀ ਵਾਰ ਫੇਸਬੁੱਕ-ਇੰਸਟਾਗ੍ਰਾਮ ਹੋਇਆ ਬੰਦ ,ਕੰਪਨੀ ਨੇ ਜਤਾਇਆ ਅਫ਼ਸੋਸ
ਨਵੀਂ ਦਿੱਲੀ, 09 ਅਕਤੂਬਰ (ਦਲਜੀਤ ਸਿੰਘ)- ਸਰਵਰ ਡਾਊਨ ਹੋਣ ਕਾਰਨ ਫੇਸਬੁੱਕ ਅਤੇ ਇੰਸਟਾਗ੍ਰਾਮ ਅਸਥਾਈ ਤੌਰ ‘ਤੇ ਬੰਦ ਸਨ। ਜਿਸ ਕਾਰਨ ਬਹੁਤ…
ਕਿਸਾਨਾਂ ਦੇ ਹੱਕ ਵਿਚ ਡਾ. ਅਮਰ ਸਿੰਘ ਦਾ ਪ੍ਰਦਰਸ਼ਨ
ਨਵੀਂ ਦਿੱਲੀ,19 ਜੁਲਾਈ (ਦਲਜੀਤ ਸਿੰਘ)- ਲੋਕ ਸਭਾ ਸੰਸਦ ਮੈਂਬਰ ਡਾ. ਅਮਰ ਸਿੰਘ ਦਾ ਕਹਿਣਾ ਹੈ ਕਿ ਪੰਜਾਬੀਆਂ ਦੀ ਕੁਰਬਾਨੀ ਨੂੰ ਵਿਅਰਥ…