ਜਗਰਾਉਂ : ਅੱਧੀ ਰਾਤ ਨੂੰ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਚੌਕੀਮਾਨ ਨੇੜੇ ਦੋ ਮੋਟਰਸਾਈਕਲ ਚ ਹੋਈ ਜ਼ਬਰਦਸਤ ਟੱਕਰ ਕਾਰਨ 3 ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਸਵਾਰ ਜ਼ਖਮੀ ਹੋ ਗਏ। ਦਰਦਨਾਕ ਹਾਦਸੇ ਵਿਚ ਜ਼ਖ਼ਮੀਆਂ ਦੀ ਚੀਕਾਂ ਸੁਣ ਕੇ ਰਾਹਗੀਰਾਂ ਤੇ ਚੌਕੀਮਾਨ ਪੁਲਿਸ ਨੇ ਸਿਵਲ ਹਸਪਤਾਲ ਜਗਰਾਓਂ ਭਰਤੀ ਕਰਵਾਇਆ। ਇਸ ਘਟਨਾ ਪਿੱਛੇ ਅੱਧੀ ਰਾਤ ਨੂੰ ਧੁੰਦ ਅਤੇ ਇੱਕ ਮੋਟਰਸਾਈਕਲ ਦੇ ਰੋਗ ਸਾਈਡ ਹੋਣ ਕਾਰਨ ਮੰਨਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੌਕੀਮਾਨ ਸੀਟੀ ਯੂਨੀਵਰਸਿਟੀ ਦੇ ਸਾਹਮਣੇ ਰੋਇਲ ਚਿਕਨ ਰੈਸਟੋਰੈਂਟ ਤੇ ਕੰਮ ਕਰਦੇ ਪਿੰਡ ਵਿਰਕ ਬਾਸੀ ਸਾਜਨ ਪਾਸਵਾਨ ਪੁੱਤਰ ਅਸ਼ੋਕ ਭਾਸ਼ਾਵਾਂ ਅਤੇ ਉਸ ਦਾ ਸਾਥੀ ਲਛਮਣ ਸਿੰਘ ਪੁੱਤਰ ਹਰੀ ਦਾਸ ਆਪਣੇ ਮੋਟਰਸਾਈਕਲ ਤੇ ਅੱਧੀ ਰਾਤ 12 ਵਜੇ ਦੇ ਕਰੀਬ ਘਰ ਜਾਣ ਲਈ ਰਵਾਨਾ ਹੋਏ। ਜਿਉਂ ਹੀ ਉਹ ਸਿਧਵਾਂ ਖੁਰਦ ਕਾਲਜ ਕੱਟ ਤੋਂ ਦੌੜਨ ਲੱਗੇ, ਇਸੇ ਦੌਰਾਨ ਸਾਹਮਣੇ ਆ ਰਹੇ ਇਕ ਹੋਰ ਮੋਟਰਸਾਈਕਲ ਸੂਰਜ ਸਿੰਘ ਪੁੱਤਰ ਸਰਬਜੀਤ ਸਿੰਘ ਪਰਗਟ ਸਿੰਘ ਪੁੱਤਰ ਜਸਵੀਰ ਸਿੰਘ ਅਤੇ ਸੁਖਦੀਪ ਸਿੰਘ ਪੁੱਤਰ ਲਖਵੀਰ ਸਿੰਘ ਢਿੱਲੋਂ ਵਾਸੀ ਸਵਾਰ ਸਨ, ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਜੋ ਖੂਨ ਨਾਲ ਲੱਥਪੱਥ ਸੜਕ ਤੇ ਦੂਰ-ਦੂਰ ਜਾ ਡਿੱਗੇ। ਇਨ੍ਹਾਂ ਦੇ ਮੋਟਰਸਾਈਕਲ ਵੀ ਜ਼ਬਰਦਸਤ ਟੱਕਰ ਕਾਰਨ ਚਕਨਾਚੂਰ ਹੋ ਗਏ। ਇਸ ਭਿਆਨਕ ਦਰਦਨਾਕ ਹਾਦਸੇ ਵਿਚ ਰੋਆਇਲ ਚਿਕਨ ਰੈਸਟੋਰੈਂਟ ‘ਤੇ ਕੰਮ ਕਰਦੇ ਸਾਜਨ ਭਾਸ਼ਾਵਾਂ ਅਤੇ ਲਛਮਣ ਸਿੰਘ ਤੋਂ ਇਲਾਵਾ ਦੂਸਰੇ ਮੋਟਰਸਾਈਕਲ ਸਵਾਰ ਦੋ ਸੂਰਜ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਚੌਕੀ ਚੌਕੀਮਾਨ ਦੇ ਇੰਚਾਰਜ ਰਣਧੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਉਨ੍ਹਾਂ ਜ਼ਖ਼ਮੀ ਸੁਖਦੀਪ ਸਿੰਘ ਜਗਰਾਉਂ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ। ਇੰਚਾਰਜ ਰਣਧੀਰ ਸਿੰਘ ਨੇ ਦੱਸਿਆ ਕਿ ਤਿੰਨ ਮ੍ਰਿਤਕਾਂ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ, ਪੋਸਟਮਾਰਟਮ ਉਪਰੰਤ ਪਰਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।