ਆਰੀਅਨ ਖਾਨ ਨੂੰ ਅੱਜ ਵੀ ਨਹੀੰ ਮਿਲੀ ਜ਼ਮਾਨਤ, ਕੱਲ੍ਹ ਮੁੜ ਹੋਏਗੀ ਅਰਜ਼ੀ ‘ਤੇ ਸੁਣਵਾਈ

khan/nawanpunajab.com

ਮੁੰਬਈ, 26 ਅਕਤੂਬਰ (ਦਲਜੀਤ ਸਿੰਘ)- ਕਰੂਜ਼ ਡਰੱਗਸ ਪਾਰਟੀ ਮਾਮਲੇ ‘ਚ ਜੇਲ ‘ਚ ਬੰਦ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਵਲੋਂ ਬੰਬੇ ਹਾਈ ਕੋਰਟ ‘ਚ ਦਾਇਰ ਜ਼ਮਾਨਤ ਪਟੀਸ਼ਨ ‘ਤੇ ਅੱਜ ਵੀ ਫੈਸਲਾ ਨਹੀਂ ਹੋ ਸਕਿਆ। ਅਦਾਲਤ ਦਾ ਅੱਜ ਦਾ ਕੰਮਕਾਜ ਖ਼ਤਮ ਹੋਣ ਕਾਰਨ ਇਸ ਕੇਸ ਦੀ ਸੁਣਵਾਈ ਹੁਣ ਇੱਕ ਵਾਰ ਫਿਰ ਭਲਕੇ ਦੁਪਹਿਰ 2.30 ਵਜੇ ਸ਼ੁਰੂ ਹੋਵੇਗੀ।

ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਅੱਜ ਅਦਾਲਤ ਵਿੱਚ ਆਰੀਅਨ ਦੀ ਨੁਮਾਇੰਦਗੀ ਕਰ ਰਹੇ ਸਨ। ਦੂਜੇ ਪਾਸੇ ਏਐਸਜੀ ਅਨਿਲ ਸਿੰਘ ਨੇ ਐਨਸੀਬੀ ਦਾ ਪੱਖ ਰੱਖਿਆ।

Leave a Reply

Your email address will not be published. Required fields are marked *