ਐੱਸਏਐੱਸ ਨਗਰ : ਕੇਂਦਰੀ ਜਾਂਚ ਬਿਊਰੋ (CBI) ਨੇ ਸ਼ੁੱਕਰਵਾਰ ਨੂੰ ਵੇਰਕਾ ਮੁਹਾਲੀ (Verka Mohali) ਦੇ ਡਿਪਟੀ ਮੈਨੇਜਰ ਅਸ਼ਿਮ ਕੁਮਾਰ ਸੇਨ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਹ ਇਕ ਠੇਕੇਦਾਰ ਨੂੰ ਉਸ ਦੇ ਕੰਮ ’ਚ ਕਮੀਆਂ ਦੱਸ ਕੇ ਰਿਸ਼ਵਤ ਦੇਣ ਲਈ ਕਹਿ ਰਿਹਾ ਸੀ। ਇਸ ਤੋਂ ਪੇ੍ਰਸ਼ਾਨ ਹੋ ਕੇ ਠੇਕੇਦਾਰ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਸੀਬੀਆਈ ਨੇ ਮੁਲਜ਼ਮਾਂ ਨੂੰ ਫੜਨ ਲਈ ਸੈਕਟਰ-35 ਦੇ ਇੱਕ ਹੋਟਲ ਵਿੱਚ ਜਾਲ ਵਿਛਾਇਆ। ਜਦੋਂ ਮੁਲਜ਼ਮ ਰਿਸ਼ਵਤ ਲੈਣ ਗਿਆ ਤਾਂ ਉਸ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸੀਬੀਆਈ ਨੇ ਦਬੋਚ ਲਿਆ। ਵੇਰਕਾ ’ਚ ਮੈਨਪਾਵਰ ਮੁਹੱਈਆ ਕਰਵਾਉਣ ਵਾਲੀ ਕੰਪਨੀ ਦੇ ਮਾਲਕ ਅਨੂਪ ਸਿੰਘ ਹੁੱਡਾ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ। ਸ਼ੁੱਕਰਵਾਰ ਨੂੰ ਮੁਲਜ਼ਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕਰ ਕੇ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ।
Related Posts
ਭਗਵੰਤ ਮਾਨ ਨੇ ਵੀ ਭਰੀ ਨਾਮਜ਼ਦਗੀ, ਧੂਰੀ ਸੀਟ ਤੋਂ ਲੜਨਗੇ ਚੋਣ
ਧੂਰੀ, 29 ਜਨਵਰੀ(ਬਿਊਰੋ)- ਆਮ ਆਦਮੀ ਪਾਰਟੀ ਦੇ ਸੀਐੱਮ ਚਿਹਰਾ ਭਗਵੰਤ ਮਾਨ ਨੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੀ ਹੈ। ਭਗਵੰਤ…
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਦੁਪਹਿਰ ਤੋਂ ਪਹਿਲਾਂ ਵਿਜੀਲੈਂਸ ਅੱਗੇ ਪੇਸ਼ ਹੋਣ ਦੇ ਹੁਕਮ
ਐੱਸ.ਏ.ਐਸ.ਨਗਰ, 21 ਸਤੰਬਰ- ਕਾਂਗਰਸ ਸਰਕਾਰ ਦੌਰਾਨ ਇੰਡਸਟਰੀ ਮਿਨਿਸਟਰ ਰਹੇ ਸੁੰਦਰ ਸ਼ਾਮ ਅਰੋੜਾ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਸਮਾਲ…
ਬੁਢਲਾਡਾ ਹਲਕੇ ਦੇ ਪਿੰਡ ਅਹਿਮਦਪੁਰ ਦੇ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ, ਦਿੱਤਾ ਧਰਨਾ, 2.22 ਪ੍ਰਤੀਸ਼ਤ ਪੋਲ ਹੋਈਆਂ ਵੋਟਾਂ
ਬੁਢਲਾਡਾ : ਲੋਕ ਸਭਾ ਹਲਕਾ ਬਠਿੰਡਾ ਅਧੀਨ ਬੁਢਲਾਡਾ ਹਲਕੇ ਦੇ ਪਿੰਡ ਅਹਿਮਦਪੁਰ ਵਿਖੇ ਦੋਹਰੇ ਕੱਤਲ ਕਾਂਡ ਮਾਮਲੇ ਚ ਪਿੰਡ ਦੇ…