ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ’ਚ ਤਾਇਨਾਤ ਏਐੱਸਆਈ ਜਗਪਾਲ ਸਿੰਘ ਸੋਮਵਾਰ ਸਵੇਰੇ ਆਪਣੇ ਕੁਆਰਟਰ ’ਚ ਮ੍ਰਿਤਕ ਮਿਲਿਆ। ਸੈਕਟਰ-22 ਚੌਕੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਪੰਜਾਬ ਪੁਲਿਸ ਦੇ ਏਐੱਸਆਈ ਜਗਪਾਲ ਸਿੰਘ ਨੂੰ ਸੈਕਟਰ-23 ’ਚ ਸਰਕਾਰੀ ਨਿਵਾਸ ਮਿਲਿਆ ਹੋਇਆ ਸੀ। ਉਹ ਮੂਲ ਰੂਪ ’ਚ ਪੰਜਾਬ ਦੇ ਰਹਿਣ ਵਾਲੇ ਸਨ। ਉਨ੍ਹਾਂ ਸੋਮਵਾਰ ਨੂੰ ਸਵੇਰੇ 8 ਵਜੇ ਡਿਊਟੀ ’ਤੇ ਪਹੁੰਚਣਾ ਸੀ। ਜਦੋਂ ਉਹ ਨਹੀਂ ਪੁੱਜੇ ਤਾਂ ਉਨ੍ਹਾਂ ਦੇ ਕੁਆਰਟਰ ’ਚ ਜਾ ਕੇ ਦੇਖਿਆ ਗਿਆ। ਉਹ ਉੱਥੇ ਮ੍ਰਿਤਕ ਪਏ ਮਿਲੇ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲਈ ਤੇ ਪੋਸਟਮਾਰਟਮ ਲਈ ਜੀਐੱਮਸੀਐੱਚ-16 ਭੇਜ ਦਿੱਤੀ।
Related Posts
ਪੰਜਾਬ ਸਰਕਾਰ ਨੇ ਬਿਜਲੀ ਖੇਤਰ ਦੇ ਕਰਮਚਾਰੀਆਂ ਲਈ ਵਿਆਪਕ ਦੁਰਘਟਨਾ ਮੁਆਵਜ਼ਾ ਨੀਤੀ ਦਾ ਐਲਾਨ ਕੀਤਾ
ਚੰਡੀਗੜ੍ਹ, 14 ਦਸੰਬਰ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਭਲਾਈ ਨੂੰ ਪਹਿਲ ਦਿੰਦੇ…
ਚੰਡੀਗੜ੍ਹ : ਜਨਵਰੀ ਦੇ ਅਖ਼ੀਰ ਤੱਕ ਤਿਆਰ ਹੋ ਜਾਣਗੇ 37 ਫਾਸਟ ਚਾਰਜਿੰਗ ਸਟੇਸ਼ਨ
ਚੰਡੀਗੜ੍ਹ 9 ਦਸੰਬਰ (ਦਲਜੀਤ ਸਿੰਘ)-ਸ਼ਹਿਰ ਵਾਸੀਆਂ ਨੂੰ ਇਲੈਕਟ੍ਰਿਕ ਵਾਹਨਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਯੂ. ਟੀ. ਪ੍ਰਸ਼ਾਸਨ ਜਲਦੀ ਹੀ ਵੱਖ-ਵੱਖ ਸੈਕਟਰਾਂ…
ਗੁਰਨਾਮ ਸਿੰਘ ਚੜੂਨੀ ਨੇ ਲਾਂਚ ਕੀਤੀ ਸਿਆਸੀ ਪਾਰਟੀ, ਜਾਣੋ ਕੀ ਹੈ ਨਾਂਅ
ਚੰਡੀਗੜ੍ਹ, 18 ਦਸੰਬਰ (ਬਿਊਰੋ)- ਪੰਜਾਬ ਚੋਣਾਂ 2022: ਦੇਸ਼ ਵਿੱਚ ਕਿਸਾਨ ਅੰਦੋਲਨ ਖ਼ਤਮ ਹੋ ਚੁੱਕਾ ਹੈ ਪਰ ਕਿਸਾਨ ਅੰਦੋਲਨ ਦੀ ਆੜ ਵਿੱਚ…