ਇਸਰੋ ਦੀ ਹੁਣ ਸੂਰਜ ‘ਤੇ ‘ਜਿੱਤ’, ਆਦਿਤਿਆL1 ਮਿਸ਼ਨ ਦੀ ਹੋਈ ਸਫ਼ਲਤਾਪੂਰਵਕ ਲਾਂਚਿੰਗ


ਸ਼੍ਰੀਹਰੀਕੋਟਾ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਆਪਣਾ ਪਹਿਲਾਂ ਸੂਰਜ ਮਿਸ਼ਨ ਆਦਿਤਿਆL1 ਦੀ ਸਫ਼ਲਤਾਪੂਰਵਕ ਲਾਂਚਿੰਗ ਕਰ ਦਿੱਤੀ ਹੈ। ਇਸ ਮਿਸ਼ਨ ਨੂੰ ਅੱਜ ਯਾਨੀ ਕਿ 2 ਸਤੰਬਰ ਨੂੰ ਦੁਪਹਿਰ ਠੀਕ 11 ਵਜੇ ਕੇ 50 ਮਿੰਟ ‘ਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਭਾਰਤ ਦੇ ਇਸ ਪਹਿਲੇ ਸੌਰ ਮਿਸ਼ਨ ਤੋਂ ਇਸਰੋ ਸੂਰਜ ਦਾ ਅਧਿਐਨ ਕਰੇਗਾ।
ਆਦਿਤਿਆ ਐਲ1 ਸੂਰਜ ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ ਆਧਾਰਿਤ ਭਾਰਤੀ ਮਿਸ਼ਨ ਹੋਵੇਗਾ। ਪੁਲਾੜ ਯਾਨ ਨੂੰ ਸੂਰਜ-ਧਰਤੀ ਪ੍ਰਣਾਲੀ ਦੇ ਲਾਗਰੇਂਜ ਪੁਆਇੰਟ 1 (L1) ਦੇ ਦੁਆਲੇ ਇਕ ਹਾਲੋ ਆਰਬਿਟ ਵਿੱਚ ਰੱਖਿਆ ਜਾਵੇਗਾ, ਜੋ ਕਿ ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੂਰ ਹੈ। L1 ਬਿੰਦੂ ਦੇ ਦੁਆਲੇ ਹਾਲੋ ਆਰਬਿਟ ਵਿਚ ਰੱਖੇ ਇਕ ਸੈਟੇਲਾਈਟ ਨੂੰ ਬਿਨਾਂ ਕਿਸੇ ਗ੍ਰਹਿਣ ਦੇ ਸੂਰਜ ਨੂੰ ਨਿਰੰਤਰ ਵੇਖਣ ਦਾ ਵੱਡਾ ਫਾਇਦਾ ਹੁੰਦਾ ਹੈ। ਇਹ ਰੀਅਲ ਟਾਈਮ ਵਿਚ ਸੂਰਜੀ ਗਤੀਵਿਧੀਆਂ ਅਤੇ ਪੁਲਾੜ ਦੇ ਮੌਸਮ ‘ਤੇ ਇਸਦੇ ਪ੍ਰਭਾਵ ਨੂੰ ਵੇਖਣ ਦਾ ਇਕ ਵੱਡਾ ਫਾਇਦਾ ਪ੍ਰਦਾਨ ਕਰੇਗਾ। ਲਾਂਚਿੰਗ ਦੀ ਠੀਕ 127 ਦਿਨ ਬਾਅਦ ਇਹ ਆਪਣੇ ਪੁਆਇੰਟ ਐੱਲ-1 ਤੱਕ ਪਹੁੰਚੇਗਾ।

ਲਾਗਰੇਂਜ ਪੁਆਇੰਟ ਜਿਸ ਨੂੰ ਸ਼ਾਰਟ ਫਾਰਮ ਵਿਚ L ਕਿਹਾ ਜਾਂਦਾ ਹੈ। ਆਦਿਤਿਆL1 ਨੂੰ ਸੂਰਜ ਦੇ ਨੇੜੇ ਇਸ ਪੁਆਇੰਟ ‘ਤੇ ਪਹੁੰਚਣਾ ਹੈ। ਇਹ ਨਾਂ ਗਣਿਤ ਜੋਸੇਫੀ-ਲੁਈ ਲੈਰੇਂਜ ਦੇ ਨਾਂ ‘ਤੇ ਦਿੱਤਾ ਗਿਆ। ਇਨ੍ਹਾਂ ਨੇ ਲੈਰੇਂਜ ਪੁਆਇੰਟਸ ਦੀ ਖੋਜ ਕੀਤੀ ਸੀ। ਜਦੋਂ ਕਿਸੇ ਘੁੰਮਦੇ ਹੋਏ ਪੁਲਾੜ ਵਸਤੂਆਂ ਦੇ ਵਿਚਕਾਰ ਗੁਰੂਤਾਕਰਸ਼ਣ ਦਾ ਇਕ ਬਿੰਦੂ ਆਉਂਦਾ ਹੈ, ਜਿੱਥੇ ਕੋਈ ਵੀ ਵਸਤੂ ਜਾਂ ਉਪਗ੍ਰਹਿ ਗ੍ਰਹਿਆਂ ਜਾਂ ਤਾਰਿਆਂ ਦੋਵਾਂ ਦੀ ਗੰਭੀਰਤਾ ਤੋਂ ਬਚਿਆ ਰਹਿੰਦਾ ਹੈ। ਆਦਿਤਿਆ-L1 ਦੇ ਮਾਮਲੇ ਵਿਚ ਇਹ ਧਰਤੀ ਅਤੇ ਸੂਰਜ ਦੋਵਾਂ ਦੇ ਗੁਰੂਤਾ ਬਲ ਤੋਂ ਸੁਰੱਖਿਅਤ ਰਹੇਗਾ।

Leave a Reply

Your email address will not be published. Required fields are marked *