ਕੇਦਾਰਨਾਥ ਹੇਲੀਪੈਡ ‘ਤੇ ਰਿਸ਼ੀਕੇਸ਼ ਏਮਸ (AIIMS Rishikesh) ਤੋਂ ਕੇਦਾਰਨਾਥ ਆ ਰਿਹਾ ਇਕ ਹੈਲੀਕਾਪਟਰ ਲੈਂਡਿੰਗ ਦੇ ਸਮੇਂ ਅਚਾਨਕ ਬੇਕਾਬੂ ਹੋ ਕੇ ਕ੍ਰੈਸ਼ ਹੋ ਗਿਆ। ਰਿਸ਼ੀਕੇਸ਼ ਤੋਂ ਹੈਲੀ ਐਂਬੂਲੈਂਸ ਦੇ ਰੂਪ ‘ਚ ਇਹ ਸੇਵਾ ਚੱਲਦੀ ਹੈ ਜੋ ਕੇਦਾਰਨਾਥ ‘ਚ ਮਰੀਜ਼ ਨੂੰ ਲੈਣ ਆਈ ਸੀ।
ਹੈਲੀਕਾਪਟਰ ‘ਚ ਇਕ ਡਾਕਟਰ, ਇਕ ਮੈਡੀਕਲ ਸਟਾਫ ਤੇ ਇਕ ਪਾਇਲਟ ਸਵਾਰ ਸਨ। ਸਾਰੇ ਸੁਰੱਖਿਅਤ ਹਨ। ਇਹ ਘਟਨਾ ਹੈਲੀਪੈਟ ਤੋਂ 20 ਮੀਟਰ ਪਹਿਲਾਂ ਹੋਈ। ਦੱਸਿਆ ਗਿਆ ਹੈ ਕਿ ਐਮਰਜੈਂਸੀ ਮੈਡੀਕਲ ਸੇਵਾ ਤਹਿਤ ਹੀ ਹੈਲੀਕਾਪਟਰ ਮਰੀਜ਼ ਨੂੰ ਲੈਣ ਕੇਦਾਰਨਾਥ ਆਇਆ ਸੀ।
ਕੇਦਾਰਨਾਥ ‘ਚ ਲੈਂਡਿੰਗ ਵੇਲੇ ਹੈਲੀਕਾਪਟਰ ਕ੍ਰੈਸ਼, ਮਚੀ ਤਰਥੱਲੀ
