ਸਪੋਰਟਸ ਡੈਸਕ- ਆਈਸੀਸੀ ਕ੍ਰਿਕਟ ਵਿਸ਼ਵ ਕੱਪ ਨੂੰ ਲੈ ਕੇ ਖੇਡ ਪ੍ਰੇਮੀਆਂ ‘ਚ ਉਤਸ਼ਾਹ ਸਿਖਰਾਂ ‘ਤੇ ਹੈ। ਕ੍ਰਿਕਟ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਸਮਾਗਮ ਲਈ 50 ਤੋਂ ਵੀ ਘੱਟ ਦਿਨ ਬਾਕੀ ਹਨ। ਆਈਸੀਸੀ ਨੇ ਪ੍ਰਮੋਸ਼ਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕ੍ਰਿਕਟ ਵਿਸ਼ਵ ਕੱਪ ਟਰਾਫੀ ਨੂੰ ਬੁੱਧਵਾਰ ਸਵੇਰੇ ਤਾਜ ਮਹਿਲ ਲਿਆਂਦਾ ਗਿਆ। ਟਰਾਫੀ ਨੂੰ ਸ਼ੂਟਿੰਗ ਲਈ ਰੱਖ ਦਿੱਤਾ। ਉਤਸ਼ਾਹ ਨਾਲ ਭਰੇ ਕ੍ਰਿਕਟ ਪ੍ਰੇਮੀਆਂ ‘ਚ ਟਰਾਫੀ ਨਾਲ ਸੈਲਫੀ ਲੈਣ ਅਤੇ ਵੀਡੀਓ ਬਣਾਉਣ ਲਾਈਨ ਲੱਗ ਗਈ। ਮੌਕੇ ‘ਤੇ ਮੌਜੂਦ ਸੁਰੱਖਿਆ ਕਰਮੀਆਂ ਦੇ ਭੀੜ ਨੂੰ ਕਾਬੂ ਕਰਨ ‘ਚ ਪਸੀਨੇ ਛੁੱਟ ਗਏ।
ਤਾਜ ਮਹਿਲ ‘ਚ ਫੋਟੋਸ਼ੂਟ ਲਈ ਲਿਆਂਦੀ ਗਈ ਟਰਾਫੀ, ਖੇਡ ਪ੍ਰੇਮੀਆਂ ‘ਚ ਸੈਲਫੀ ਲੈਣ ਲਈ ਲੱਗੀ ਭੀੜ
