ਨਵੀਂ ਦਿੱਲੀ— ਡਿਫੈਂਡਰ ਮਨਦੀਪ ਮੋਰ ਅਤੇ ਮਿਡਫੀਲਡਰ ਨਵਜੋਤ ਕੌਰ ਓਮਾਨ ‘ਚ ਹੋਣ ਵਾਲੇ ਏਸ਼ੀਆਈ ਹਾਕੀ ਵਿਸ਼ਵ ਕੱਪ ਕੁਆਲੀਫਾਇਰ ‘ਚ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਦੀ ਕਪਤਾਨੀ ਕਰਨਗੇ।
ਪੁਰਸ਼ਾਂ ਦਾ ਟੂਰਨਾਮੈਂਟ 29 ਅਗਸਤ ਤੋਂ 2 ਸਤੰਬਰ ਤੱਕ ਖੇਡਿਆ ਜਾਵੇਗਾ ਜਦਕਿ ਮਹਿਲਾ ਟੂਰਨਾਮੈਂਟ 25 ਤੋਂ 28 ਅਗਸਤ ਤੱਕ ਖੇਡਿਆ ਜਾਵੇਗਾ। ਮਿਡਫੀਲਡਰ ਮੁਹੰਮਦ ਰਾਹੀਲ ਮੋਦੀਨ ਟੀਮ ਦੇ ਉਪ ਕਪਤਾਨ ਹੋਣਗੇ। ਪੁਰਸ਼ਾਂ ਦੀ ਟੀਮ ਵਿੱਚ ਗੋਲਕੀਪਰ ਸੂਰਜ ਕਰਕੇਰਾ, ਜੁਗਰਾਜ ਸਿੰਘ, ਦਿਪਸਨ ਟਿਰਕੀ, ਮਨਜੀਤ ਅਤੇ ਮੋਰ ਡਿਫੈਂਸ ਵਿੱਚ ਹੋਣਗੇ। ਮਨਿੰਦਰ ਸਿੰਘ ਅਤੇ ਮੋਦਿਨ ਮਿਡਫੀਲਡ ਦੀ ਅਗਵਾਈ ਕਰਨਗੇ ਜਦਕਿ ਪਵਨ ਰਾਜਭਰ ਅਤੇ ਗੁਰਜੋਤ ਸਿੰਘ ਫਾਰਵਰਡ ਲਾਈਨ ‘ਚ ਰਹਿਣਗੇ।
ਮਹਿਲਾ ਟੀਮ ਦੀ ਉਪ ਕਪਤਾਨ ਜੋਤੀ ਹੋਵੇਗੀ। ਟੀਮ ਵਿੱਚ ਗੋਲਕੀਪਰ ਬੰਸਾਰੀ ਸੋਲੰਕੀ ਹੈ ਜਦੋਂ ਕਿ ਡਿਫੈਂਸ ਵਿੱਚ ਅਕਸ਼ਾ ਢੇਕਾਲੇ, ਮਹਿਮਾ ਚੌਧਰੀ ਅਤੇ ਸੋਨੀਆ ਦੇਵੀ ਸ਼ਾਮਲ ਹਨ। ਕਪਤਾਨ ਨਵਜੋਤ ਅਤੇ ਅਜਮੀਨਾ ਕੁਜੂਰ ਮਿਡਫੀਲਡ ਦੀ ਅਗਵਾਈ ਕਰਨਗੇ ਜਦਕਿ ਮਾਰੀਆਨਾ ਕੁਜੂਰ, ਜੋਤੀ ਅਤੇ ਡਿਪੀ ਮੋਨਿਕਾ ਟੋਪੋ ਸਟ੍ਰਾਈਕਰ ਹਨ।
ਭਾਰਤੀ ਪੁਰਸ਼ ਟੀਮ
ਗੋਲਕੀਪਰ : ਸੂਰਜ ਕਰਕੇਰਾ
ਡਿਫੈਂਡਰ : ਜੁਗਰਾਜ ਸਿੰਘ, ਦਿਪਸਨ ਟਿਰਕੀ, ਮਨਜੀਤ, ਮਨਦੀਪ ਮੋਰ (ਕਪਤਾਨ)
ਮਿਡਫੀਲਡਰ: ਮਨਿੰਦਰ ਸਿੰਘ, ਮੁਹੰਮਦ ਰਾਹਿਲ, ਮੋਦਿਨ
ਫਾਰਵਰਡ : ਪਵਨ ਰਾਜਭਰ, ਗੁਰਜੋਤ ਸਿੰਘ
ਸਟੈਂਡਬਾਏ : ਪ੍ਰਸ਼ਾਂਤ ਕੁਮਾਰ ਚੌਹਾਨ, ਸੁਖਵਿੰਦਰ, ਆਦਿਤਿਆ ਸਿੰਘ, ਅਰੁਣ ਸਾਹਨੀ
ਭਾਰਤੀ ਮਹਿਲਾ ਟੀਮ
ਗੋਲਕੀਪਰ : ਬੰਸਾਰੀ ਸੋਲੰਕੀ
ਡਿਫੈਂਡਰ : ਅਕਸ਼ਤਾ ਢੇਕਾਲੇ, ਮਹਿਲਾ ਚੌਧਰੀ, ਸੋਨੀਆ ਦੇਵੀ
ਮਿਡਫੀਲਡਰ : ਨਵਜੋਤ ਕੌਰ (ਕਪਤਾਨ), ਅਜਮੀਨਾ ਕੁਜੂਰ
ਫਾਰਵਰਡ : ਮਾਰੀਆਨਾ ਕੁਜੂਰ, ਜੋਤੀ, ਡਿਪੀ ਮੋਨਿਕਾ ਟੋਪੋ
ਸਟੈਂਡਬਾਏ : ਕੇ. ਰਾਮਿਆ, ਨਿਸ਼ੀ ਯਾਦਵ, ਪ੍ਰਿਯੰਕਾ ਯਾਦਵ, ਰਿਤਾਨਿਆ ਸਾਹੂ।