ਵਿਸ਼ੇਸ਼ ਊਧਮ ਸਿੰਘ ਦੀ ਸ਼ਹਾਦਤ ਅਤੇ ਸੰਕਲਪ ਦਾ ਇਤਿਹਾਸਕ ਪਿਛੋਕੜ


‘ਸ਼ਹਾਦਤ” ਟਰਬੀ ਭਾਸ਼ਾ ਦੇ ਸ਼ਬਦ ‘ਸ਼ਹੀਦ’ ਦਾ ਬਹੁਬਚਨ ਹੈ। ਇਸ ਦੇ ਟਰਥ ਮੌਜੂਦ ਹੋਣਾ, ਦੇਖਣਾ, ਗਵਾਹੀ ਦੇਣਾ, ਮਿਸਾਲ ਟਤੇ ਪ੍ਰਤੀਰੂਪ ਤੋਂ ਲਏ ਜਾਂਦੇ ਹਨ। ਕੁਰਟਾਨ ਮਜੀਦ ਵਿਚ ਸ਼ਹੀਦ ਸ਼ਬਦ ਉਨਾਂ ਲੋਕਾਂ ਲਈ ਵਰਤਿਟਾ ਗਿਟਾ ਹੈ ਜੋ ਸੱਚਾਈ ਦੀ ਗਵਾਹੀ, ਰੱਬੀ ਹੁਕਮਾਂ ਦੀ ਪਾਲਨਾ, ਇਨਸਾਫ਼ ਦੀ ਪ੍ਰਾਪਤੀ ਲਈ, ਰੱਬ ਨੂੰ ਰਾਜ਼ੀ ਕਰਨ ਲਈ ਤੇ ਹੱਕ ਟਤੇ ਸੱਚ ਦੀ ਮਜ਼ਬੂਤੀ ਲਈ ਟਾਪਣਾ ਜੀਵਨ ਬਲੀਦਾਨ ਦਿੰਦੇ ਹਨ। ਕੁਰਟਾਨ ਮਜੀਦ ਦੇ ਵੱਖ^ਵੱਖ ਭਾਗਾਂ ‘ਸੂਰਤ ਬਕਰ, ‘ਸੂਰਤ ਨਿਸ਼ਾ* ਟਤੇ ‘ਸੂਰਤ ਟਲ ਇਮਰਾਨ* ਟਾਦਿ ਵਿਚ ਸ਼ਹਾਦਤ ਦੇ ਸਕੰਲਪ, ਸ਼ਹੀਦ ਦੇ ਦਰਜੇ, ਸ਼ਹਾਦਤ ਦੀਟਾਂ ਵਿਸ਼ੇਸ਼ਤਾਵਾਂ ਟਤੇ ਵਿਲੱਖਣਤਾਵਾਂ ਬਾਰੇ ਵਿਸਥਾਰ ਪੂਰਵਕ ਵਰਣਨ ਕੀਤਾ ਗਿਟਾ ਹੈ।
ੳਰੁ ਦੂ ਭਾਸ਼ਾ ਦਾ ‘ਕੁਰਬਾਨੀ* ਟਤੇ ਹਿੰਦੀ ਦਾ ‘ਬਲੀਦਾਨ* ਸ਼ਹਾਦਤ ਸ਼ਬਦ ਦੇ

  • ਮੁਖੀ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਟਾਲਾ, 98141-71786

ਸਮਾਨਟਾਰਥਕ ਸ਼ਬਦ ਕਹੇ ਜਾ ਸਕਦੇ ਹਨ। ਇਸਲਾਮੀ ਦੁਨੀਟਾ ਵਿਚ ਹਜ਼ਰਤ ਮੁਹੰਮਦ (ਸ) ਦੇ ਦੋਹਤੇ ਹਜ਼ਰਤ ਇਮਾਮ ਹੂਸੈਨ ਦੀ ਸ਼ਹਾਦਤ ਕਰਬਲਾ ਦੀ ਜੰਗ ਦੌਰਾਨ 680^81 ਈਸਵੀ ਵਿਚ ਹੋਈ
ਸਭ ਤੋਂ ਵੱਡੀ ਵਿਟਕਤੀਗਤ ਸ਼ਹਾਦਤ ਹੈ। ਇਸਲਾਮੀ ਸ਼ਰੀਟਤ ਟਨੁਸਾਰ ਸ਼ਹੀਦ ਮਰਦਾ ਨਹੀਂ

ਸਗੋਂ ਰੱਬ ਕੋਲ ਜੀਊਂਦਾ ਹੁੰਦਾ ਹੈ। ਇਸੇ ਲਈ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਮੁਸਲਿਮ

ਸਮਾਜ ਵਿਚ ਟਤਿ ਮਹੱਤਵਪੂਰਨ ਪ੍ਰਭਾਵ ਰੱਖਦੀ ਹੈ। ਸੋ ਇਸਲਾਮ ਧਰਮ ਟਤੇ ਟਰਬੀ ਮੁਸਲਮਾਨਾਂ ਵਿਚ ਸ਼ਹਾਦਤ ਦਾ ਸੰਕਲਪ ਪੁਰਾਤਨ ਕਾਲ ਤੋਂ ਵਿਸ਼ੇਸ਼ ਮਹੱਤਵ ਰੱਖਦਾ ਹੈ।
ਭਾਰਤੀ ਉਪ^ਮਹਾਂਦੀਪ ਵਿਚ ਸ਼ਹਾਦਤ ਦਾ ਸੰਕਲਪ ਟਤੇ ਵਿਚਾਰਧਾਰਾ ਇਸਲਾਮ ਟਤੇ

ਸੂਫੀਟਾਂ ਦੁਟਾਰਾ ਤਹਿ ਕੀਤੇ ਰਸਤੇ ਟਤੇ ਟਕੀਦਤ ਰਾਹੀਂ ਪਹੁੰਚੀ ਹੈ। ਗੁਰੂ ਟਰਜਨ ਦੇਵ ਪਹਿਲੇ ਸ਼ਹੀਦ ਹਨ। ਗੁਰੂ ਟਰਜਨ ਦੇਵ, ਗੁਰੂ ਹਰਗੋਬਿੰਦ ਟਤੇ ਗੁਰੂ ਤੇਗ਼ ਬਹਾਦੁਰ ਦੀਟਾਂ ਸ਼ਹਾਦਤਾਂ ਟਾਉਣ ਵਾਲੀਟਾਂ ਪੀੜ੍ਹੀਟਾਂ ਨੂੰ ਹੱਕ, ਸੱਚ, ਧਰਮ ਦੀ ਰੱਖਿਟਾ ਟਤੇ ਦੇਸ਼ ਭਗਤੀ ਲਈ ਸ਼ਹਾਦਤਾਂ ਦੇਣ ਲਈ ਪ੍ਰੇਰਣਾ ਸ੍ਰੋਤ ਬਣੀਟਾਂ ਹਨ। ਭਾਰਤੀ ਸੁਤੰਤਰਤਾ ਸੰਗਰਾਮ ਵਿਚ ਯੋਗਦਾਨ ਟਤੇ ਕੁਰਬਾਨੀਟਾਂ ਸਭ ਤੋਂ ਵੱਧ ਪੰਜਾਬੀਟਾਂ ਦੀਟਾਂ ਹਨ। ਉਨ੍ਹਾਂ ਵਿਚੋਂ ਕੁਝ ਪ੍ਰਮੁੱਖ ਮਦਨ ਲਾਲ ਢੀਂਗਰਾ, ਟਸ਼ਫਾਕ ਉFੱਲਾ ਖ਼ਾਨ, ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਟਤੇ ਸ਼ਹੀਦ ਊਧਮ ਸਿੰਘ ਦੀਟਾਂ ਸ਼ਹਾਦਤਾਂ ਹਨ।
ਊਧਮ ਸਿੰਘ ਦਾ ਜਨਮ 26 ਦਸੰਬਰ, 1899 ਈਸਵੀ ਨੂੰ ਸੁਨਾਮ ਵਿਖੇ ਹੋਇਟਾ ਸੀ। ਉਸ ਦੇ ਪਿਤਾ ਦਾ ਨਾਮ ਟਹਿਲ ਸਿੰਘ ਜੰਮੂ ਟਤੇ ਮਾਤਾ ਦਾ ਨਾਮ ਹਰਨਾਮ ਕੌਰ ਟਤੇ ਵੱਡੇ ਭਰਾ ਦਾ ਨਾਮ
ਸਾਧੂ ਸਿੰਘ ਸੀ। ਉਸ ਦਾ ਪਰਿਵਾਰ ਕੰਬੋਜ ਸਿੱਖ ਬਰਾਦਰੀ ਦੇ ਜੰਮੂ ਗੋਤ ਨਾਲ ਸੰਬੰਧਤ ਸੀ। 1901 ਵਿਚ ਊਧਮ ਸਿੰਘ ਦੇ ਮਾਤਾ, 1907 ਵਿਚ ਪਿਤਾ ਟਤੇ 1913 ਵਿਚ ਭਰਾ ਦੀ ਮੌਤ ਹੋ ਗਈ ਸੀ। ਮਾਤਾ^ਪਿਤਾ ਦੀ ਮੌਤ ਉਪਰੰਤ ਦੋਵੇਂ ਭਰਾਵਾਂ ਨੂੰ ਉਨਾਂ ਦੇ ਰਿਸ਼ਤੇਦਾਰ ਚੰਚਲ ਸਿੰਘ ਜੋ ਟੰਮ੍ਰਿਤਸਰ ਵਿਖੇ ਰਾਗੀ ਵਜੋਂ ਸੇਵਾ ਕਰਦਾ ਸੀ ਵੱਲੋਂ ‘ਕੇਂਦਰੀ ਖ਼ਾਲਸਾ ਯਤੀਮ ਘਰ*, ਪੁਤਲੀ ਘਰ, ਟਮ੍ਰਿਤਸਰ

ਵਿਖੇ ਪੜ੍ਹਨ ਲਗਾਇਟਾ ਗਿਟਾ। ਜਿਥੋਂ ਊਧਮ ਸਿੰਘ ਨੇ 1917 ਈਸਵੀ ਦਸਵੀਂ ਦੀ ਪ੍ਰੀਖਿਟਾ ਪਾਸ ਕੀਤੀ ਸੀ।
1918 ਵਿਚ ਊਧਮ ਸਿੰਘ ਮੈਸੋਪੋਟਾਮੀਟਾਂ, ਕੁਝ ਸਮੇਂ ਬਾਟਦ ਭਾਰਤ ਟਾਇਟਾ ਟਤੇ 1919 ਈਸਵੀ ਵਿਚ ਪਹਿਲੇ ਵਿਸ਼ਵ ਯੁੱਧ ਦੌਰਾਨ ਯੂਗਾਂਡਾ ਬ੍ਰਿਿਟਸ਼ ਈਸਟ ਟਫ਼ਰੀਕਾ ਵਿਖੇ ਰੇਲਵੇ ਵਰਕਸ਼ਾਪ ਵਿਚ ਕੰਮ ਕਰਨ ਲਈ ਫਿਰ ਚਲਾ ਗਿਟਾ। 13 ਟਪ੍ਰੈਲ 1919 ਈਸਵੀ ਨੂੰ ਵਾਪਰੇ ਜਲ੍ਹਿਟਾਂਵਾਲਾ ਬਾਗ਼ ਸਾਕੇ ਦਾ ਊਧਮ ਸਿੰਘ ਦੇ ਮਨ ਤੇ ਬੜਾ ਗਹਿਰਾ ਪ੍ਰਭਾਵ ਪਿਟਾ ਸੀ। ਜਲ੍ਹਿਟਾਂਵਾਲਾ ਬਾਗ਼ ਸਾਕੇ ਦੀਟਾਂ ਮੁੱਢਲੀਟਾਂ ਰਿਪੋਰਟਾਂ ਟਨੁਸਾਰ 379 ਲੋਕ ਮਾਰੇ ਗਏ ਸਨ। ਵਿਸ਼ਾਖੀ ਵਾਲੇ ਦਿਨ ਵਾਪਰੇ ਇਸ ਖੂਨੀ ਕਾਂਡ ਵਿਚ ਬਰਤਾਨਵੀ ਸੈਨਿਕਾਂ ਦੁਟਾਰਾ ਜਨਰਲ ਡਾਇਰ ਦੇ ਹੁਕਮ ਟਨੁਸਾਰ 1650 ਰੋਂਦ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਦਾਗ਼ੇ ਗਏ ਜਿਨ੍ਹਾਂ ਨਾਲ 1200 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ। ਕਾਂਗਰਸ ਕਮੇਟੀ ਦੁਟਾਰਾ ਸਤੰਬਰ 1919 ਈਸਵੀ ਦੌਰਾਨ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਮਿਲ ਕੇ ਸ਼ਹੀਦ ਹੋਏ ਲੋਕਾਂ ਦੀ ਸੂਚੀ ਵੀ ਤਿਟਾਰ ਕਰਵਾਈ ਗਈ ਸੀ। ਟੰਮ੍ਰਿਤਸਰ ਦੇ ਬਰਤਾਨਵੀ ਸਿਵਲ ਸਰਜਨ ਡਾ। ਸਮਿਥ ਦੀ ਰਿਪੋਰਟ ਟਨੁਸਾਰ ਜਲਿਟਾਂਵਾਲੇ ਬਾਗ਼ ਦੇ ਖੂਨੀ ਸਾਕੇ ਦੌਰਾਨ 1800 ਮੌਤਾਂ ਹੋਈਟਾਂ ਸਨ।
ਜਲ੍ਹਿਟਾਂਵਾਲੇ ਬਾਗ਼ ਦੇ ਖੂਨੀ ਸਾਕੇ ਦਾ ਬਦਲਾ ਲੈਣ ਲਈ ਭਾਵੇਂ ਊਧਮ ਸਿੰਘ ਨੇ ਤੁਰੰਤ ਠਾਣ ਲਈ ਸੀ, ਪਰੰਤੂ ਇਸ ਤੋਂ ਪਹਿਲਾਂ ਦੀਟਾਂ ਘਟਨਾਵਾਂ 1857 ਈਸਵੀ ਦਾ ਵਿਦਰੋਹ, ਬਰਤਾਨਵੀ ਭਾਰਤੀ ਸਾਮਰਾਜ ਦੀਟਾਂ ਨਿਰੰਤਰ ਸਾਮਰਾਜਵਾਦੀ ਤੇ ਦਮਨਕਾਰੀ ਨੀਤੀਟਾਂ ਨੂੰ ਵਿਕਸਤ ਕਰਨ ਵਾਲੇ ਟੈਕਟ, ਫੁੱਟ ਪਾਉ ਤੇ ਰਾਜ ਕਰੋ ਦੀ ਨੀਤੀ ਤਹਿਤ ਹਿੰਦੂ^ਮੁਸਲਿਮ ਫ਼ਿਰਕੂ ਤਨਾਉ ਟਾਦਿ ਦਾ ਵੀ ਉਸ ਦੇ ਮਨ ਤੇ ਨਿਰੰਤਰ ਭਾਰ ਸੀ। ਸੋ ਬਦਲਾ ਲੈਣ ਲਈ ਉਸ ਨੇ ਬਰਮਾ, ਮਲਾਇਟਾ, ਸਿੰਘਾਪੁਰ, ਹਾਂਗਕਾਂਗ, ਜਪਾਨ, ਮੈਕਸੀਕੋ, ਇਰਾਨ ਟਤੇ ਟਫ਼ਗਾਨਿਸਤਾਨ ਟਾਦਿ ਦੇਸ਼ਾਂ ਵਿਚ ਰਹਿੰਦੇ ਕ੍ਰਾਂਤੀਕਾਰੀ ਦੇਸ਼ ਭਗਤਾਂ ਨਾਲ ਸਬੰਧ ਸਥਾਪਤ ਕੀਤੇ ਸਨ। ਬਰਤਾਨਵੀ ਪੰਜਾਬ ਦੇ ਸਾਬਕਾ ਗਵਰਨਰ

ਮਾਈਕਲ ਉਡਵਾਇਰ ਦੁਟਾਰਾ ਜਦੋਂ ਜਲ੍ਹਿਟਾਂਵਾਲੇ ਬਾਗ਼ ਦੇ ਖੂਨੀ ਸਾਕੇ ਦੀ ਹਮਾਇਤ ਕੀਤੀ ਗਈ ਤਾਂ ਊਧਮ ਸਿੰਘ ਦੁਟਾਰਾ ਕ੍ਰਾਂਤੀਕਾਰੀ ਗਤੀਵਿਧੀਟਾਂ ਹੋਰ ਤੇਜ਼ ਕਰ ਦਿੱਤੀਟਾਂ ਗਈਟਾਂ। ਇਸ ਸਮੇਂ ਦੌਰਾਨ ਹੀ ਉਸ ਨੇ ਟਾਜ਼ਾਦੀ ਸੰਗਰਾਮੀਏ ਡਾ। ਸ਼ੈਫ਼ਊਦਦੀਨ ਕਿੱਚਲੂ, ਬਸੰਤ ਸਿੰਘ, ਟਜੀਤ ਸਿੰਘ, ਮਾਸਟਰ ਮੋਤਾ ਸਿੰਘ ਟਤੇ ਬਾਬਾ ਭਾਗ਼ ਸਿੰਘ ਟਾਦਿ ਨਾਲ ਸੰਪਰਕ ਸਥਾਪਤ ਕੀਤਾ ਟਤੇ ਗ਼ਦਰ ਪਾਰਟੀ ਦੇ ਸਾਹਿਤ ਦਾ ਟਧਿਟੈਨ ਕੀਤਾ। ਗ਼ਦਰ ਪਾਰਟੀ ਦੇ ਸਰਗਰਮ ਕ੍ਰਾਂਤੀਕਾਰੀ ਮੈਂਬਰ ਵਜੋਂ ਟਮਰੀਕਾ ਦੇ ਸ਼ਹਿਰਾਂ ਸਾਨ ਫਰਾਂਸਿਸਕੋ ਟਤੇ ਨਿਊਯਾਰਕ ਟਾਦਿ ਦੀਟਾਂ ਯਾਤਰਾਵਾਂ ਕੀਤੀਟਾਂ ਇਨਕਲਾਬੀਟਾਂ ਨੂੰ ਇਕੱਠਾ ਕਰਕੇ ਨਵੀਂ ‘ਟਾਜ਼ਾਦ ਪਾਰਟੀ* ਦੀ ਸਥਾਪਨਾ ਕੀਤੀ। 1934 ਤੋਂ 1938 ਈਸਵੀ ਤੱਕ ਊਧਮ ਸਿੰਘ ਦੁਟਾਰਾ ਟਮਰੀਕਾ, ਕਾਨੈਡਾ, ਜਰਮਨੀ, ਟਾਸਟਰੀਟਾ, ਇਟਲੀ, ਹੰਗਰੀ, ਇੰਗਲੈਂਡ, ਹਾਲੈਂਡ, ਪੋਲੈਂਡ, ਫਰਾਂਸ, ਨਾਰਵੇ ਟਤੇ ਸਵੀਡਨ ਦੀਟਾਂ ਯਾਤਰਾਵਾਂ ਕੀਤੀਟਾਂ ਗਈਟਾਂ ਹਨ। ਇੰਨਾਂ ਯਾਤਰਾਵਾਂ ਦਾ ਮੰਤਵ ਕ੍ਰਾਂਤੀਕਾਰੀਟਾਂ ਨੂੰ ਵਿਦੇਸ਼ਾਂ ਵਿਚ ਭਾਰਤੀ ਟਾਜ਼ਾਦੀ ਲਈ ਲਾਮਬੰਦ ਕਰਨਾ ਸੀ।
1938 ਤੋਂ 1940 ਈਸਵੀ ਤੱਕ ਇੰਗਲੈਂਡ ਵਿਚ ਰਹਿੰਦੇ ਹੋਏ ੳਧੂ ਮ ਸਿੰਘ ਨੇ ਜੀਵਨ

ਨਿਰਵਾਹ ਲਈ ਕਈ ਕੰਮ ਕੀਤੇ। ਯੂਰਪੀ ਟਤੇ ਹੋਰ ਦੇਸ਼ਾਂ ਦੀਟਾਂ ਯਾਤਰਾਵਾਂ ਦੌਰਾਨ ਉਹ ਕਈ ਨਾਵਾਂ ਸ਼ੇਰ ਸਿੰਘ, ਊਦੇ ਸਿੰਘ, ਰਾਮ ਮੁਹੰਮਦ ਸਿੰਘ ਟਾਜ਼ਾਦ, ਟੈਮ।ਟੈਸ। ਟਾਜ਼ਾਦ, ਬਾਵਾ, ਫਰੈਂਕ ਬਰਾਜ਼ੀਲ, ਸਿੰਘ ਟਾਜ਼ਾਦ ਟਧੀਨ ਘੁੰਮਦਾ ਰਿਹਾ ਸੀ। 13 ਮਾਰਚ, 1940 ਨੂੰ ਲੰਦਨ ਦੇ ਕੈਕਸਟਨ ਹਾਲ ਵਿਚ ਬਰਤਾਨਵੀ ਉਚ ਟਧਿਕਾਰੀਟਾਂ ਦੀ ਬਾਟਦ ਦੁਪਹਿਰ ਮੀਟਿੰਗ ਹੋ ਰਹੀ ਸੀ। ਇਹ ਮੀਟਿੰਗ ‘ਈਸਟ ਇੰਡੀਟਾ ਟੈਸ਼ੋਸੀਏਸ਼ਨ ਟੈਂਡ ਸੈਂਟਰਲ ਏਸ਼ੀਟਨ ਸੁਸਾਇਟੀ* ਜਿਸ ਦਾ ਮੌਜੂਦਾ ਨਾਮ ‘ਰੋਇਲ ਸੋਸਾਇਟੀ ਫਾਰ ਏਸ਼ੀਟਨ ਟਫੈਰਜ਼* ਹੈ ਦੁਟਾਰਾ ਬਰਤਾਨਵੀ ਸਾਮਰਾਜਵਾਦੀ ਨੀਤੀਟਾਂ ਨੂੰ ਭਾਰਤ, ਟਫ਼ਗਾਨਿਸਤਾਨ, ਬਰਮਾ ਟਤੇ ਇਰਾਨ ਵਿਚ ਹੋਰ ਵਿਕਸਤ ਕਰਨ ਲਈ ਕੀਤੀ ਜਾ ਰਹੀ ਸੀ। ਮੀਟਿੰਗ ਖ਼ਤਮ ਹੋਣ ਉਪਰੰਤ ਊਧਮ ਸਿੰਘ ਦੁਟਾਰਾ ਗੋਲੀਟਾਂ ਚਲਾ ਕੇ ਪੰਜਾਬ ਦੇ
ਸਾਬਕਾ ਗਵਰਨਰ ਮਾਈਕਲ ਫਸਾਂਸਿਸ ਉਡਵਾਇਰ ਨੂੰ ਮੌਕੇ ਤੇ ਹੀ ਮਾਰ ਦਿੱਤਾ ਗਿਟਾ। ਤਿੰਨ ਹੋਰ

ਟਫ਼ਸਰਾਂ ਮਾਰਕੁਈਜ਼ ਟਾਫ ਜ਼ੈਟਲੈਂਡ, ਇੰਨਚਾਰਜ ਭਾਰਤੀ ਰਿਟਾਸਤਾਂ ਟਤੇ ਬਰਮਾ ਮਾਮਲੇ, ਸਰ ਲੂਈਸ ਡੇਨ, ਸੈਕਟਰੀ, ਗਵਰਨਰ ਪੰਜਾਬ ਟਤੇ ਲਾਰਡ ਲਮਿੰਗਟਨ, ਸਾਬਕਾ ਗਵਰਨਰ ਬੰਬਈ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕੀਤਾ ਸੀ।
13 ਮਾਰਚ ਤੋਂ 31 ਜੁਲਾਈ 1940 ਈਸਵੀ ਤੱਕ ਊਧਮ ਸਿੰਘ ਵਿਰੁੱਧ ਬਰਤਾਨਵੀ ਟਦਾਲਤ ਵਿਚ ਮੁਕੱਦਮਾ ਚਲਾਉਣ ਉਪਰੰਤ ਉਸ ਨੂੰ 31 ਜੁਲਾਈ 1940 ਨੂੰ 40 ਸਾਲ ਦੀ ਨੌਜਵਾਨ ਉਮਰ ਦੌਰਾਨ ਲੰਡਨ ਦੀ ਪੈਨਟੋਨਵਿਲੈ ਜੇਲ੍ਹ ਵਿਖੇ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਊਧਮ ਸਿੰਘ ਦੁਟਾਰਾ
ਸਵੈ^ਇੱਛਤ ਤੌਰ ਤੇ ਸ਼ਹਾਦਤ ਨੂੰ ਖ਼ੁਸ਼ੀ^ਖ਼ੁਸ਼ੀ ਕਬੂਲ ਕੀਤਾ ਗਿਟਾ। 13 ਮਾਰਚ, 1940 ਨੂੰ ਗੋਲੀਟਾਂ ਚਲਾਉਣ ਉਪਰੰਤ ਉਸ ਦੇ ਚਿਹਰੇ ਤੇ ਜਿੱਤ ਦੀ ਮੁਸਰਾਹਟ ਸੀ। ਉਸ ਨੇ ਭੱਜਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸੀ। ਉਸ ਦੀ ਸ਼ਹਾਦਤ ਦਾ ਮੰਤਵ ਜਲਿਟਾਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣਾ, ਭਾਰਤ ਨੂੰ ਬਰਤਾਨਵੀ ਸਾਮਰਾਜ ਤੋਂ ਟਾਜ਼ਾਦ ਕਰਵਾਉਣਾ, ਭਾਰਤ ਦੀ ਟਾਰਥਿਕ ਲੁੱਟ^ਖਸੁੱਟ ਨੂੰ ਖ਼ਤਮ ਕਰਕੇ ਟਤੇ ਮਾਨਵੀ ਟਧਿਕਾਰਾਂ ਦੀ ਰੱਖਿਟਾ ਟਨੁਸਾਰ ਬਰਾਬਰਤਾ ਦੇ ਟਾਧਾਰ ਤੇ ਟਾਜ਼ਾਦ ਭਾਰਤ ਦੀ ਸਥਾਪਨਾ ਕਰਨਾ ਸੀ। ਉਸ ਦੇ ਨਾਮ ‘ਰਾਮ ਮੁਹੰਮਦ ਸਿੰਘ ਟਾਜ਼ਾਦ ਟਨੁਸਾਰ ਟਾਜ਼ਾਦ ਭਾਰਤ ਜਿਸ ਵਿਚ ਸਾਰੇ ਧਰਮਾਂ, ਫ਼ਿਰਕਿਟਾਂ, ਜਾਤਾਂ, ਖਿੱਤਿਟਾਂ ਟਤੇ ਵਰਗਾਂ ਨੂੰ ਬਰਾਬਰਤਾ ਦੇ ਟਧਿਕਾਰ ਟਨੁਸਾਰ ਜੀਵਨ ਪ੍ਰਾਪਤ ਹੋਵੇ। ਸ਼ਹੀਦ^ਏ^ਟਾਜ਼ਮ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨਾਂਹ ਕੇਵਲ ਕੰਬੋਜਾਂ, ਪੰਜਾਬੀਟਾਂ, ਭਾਰਤੀਟਾਂ ਦੇ ਲਈ ਫਖ਼ਰ ਵਾਲੀ ਕੁਰਬਾਨੀ ਹੈ, ਸਗੋਂ ਵਿਸ਼ਵ ਦੇ ਇਤਿਹਾਸ ਵਿਚ 21 ਸਾਲ ਦੇ ਸਵੈ^ਸੰਘਰਸ਼ ਤਹਿਤ ਦਿੱਤੀ ਗਈ ਸ਼ਹਾਦਤ ਦੀ ਇਕ ਸਰਵੋਤਮ ਉਦਾਹਰਨ ਵੀ ਹੈ।

ਡਾ. ਮੁਹੰਮਦ ਇਦਰੀਸ

Leave a Reply

Your email address will not be published. Required fields are marked *