ਪੱਛਮੀ ਬੰਗਾਲ ਜਿੱਤਣ ਤੋਂ ਬਾਅਦ ਮਮਤਾ ਬੈਨਰਜੀ ਨੇ ਕੋਲਕੱਤਾ ਤੋਂ ਦਿੱਲੀ ਵੱਲ ਮੂੰਹ ਕਰ ਲਿਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ,ਭਾਰਤੀ ਜਨਤਾ ਪਾਰਟੀ {ਭਾਜਪਾ} ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੀਆਂ ਸਭ ਰਾਜਸੀ ਚਾਲਾਂ,ਸਾਜਿਸ਼ਾਂ ਅਤੇ ਦਾਅ-ਪੇਚਾਂ ਨੂੰ ਪਛਾੜ ਕੇ ਮਮਤਾ ਬੈਨਰਜੀ ਨੇ ਆਪਣੀ ਰਾਜਸੀ ਪੈਂਠ ਕਾਇਮ ਕਰ ਲਈ ਹੈ। ਚੋਣਾਂ ਤੌਂ ਪਿੱਛੋਂ ਮਮਤਾ ਦੇ ਮੁੱਖ ਮੰਤਰੀ ਬਣਨ ਉੱਤੇ ਵੀ ਕੇਂਦਰ ਸਰਕਾਰ ਨੇ ਆਪਣੀਆਂ ਵੱਖ ਵੱਖ ਏਜੰਸੀਆਂ ਰਾਹੀਂ ਬੰਗਾਲ ਸਰਕਾਰ ਨੂੰ ਅਸਥਿਰ ਕਰਨ ਦੇ ਕਈ ਯਤਨ ਕੀਤੇ ਜਿੰਨ੍ਹਾਂ ਦਾ ਮਮਤਾ ਬੈਨਰਜੀ ਨੇ ਮੂੰਹ ਤੋੜ ਜਵਾਬ ਦਿੱਤਾ।ਉਸ ਨੇ ਦੇਸ਼ ਨੂੰ ਇਹ ਵੀ ਦਿਖਾ ਦਿੱਤਾ ਹੈ ਕਿ ਮੋਦੀ-ਸ਼ਾਹ ਦੀ ਜੋੜੀ ਅਜੇਤੂ ਨਹੀਂ ਹੈ।ਇਸ ਨੂੰ ਟੱਕਰ ਦਿੱਤੀ ਜਾ ਸਕਦੀ ਹੈ।ਇਸ ਨੂੰ ਹਰਾਇਆ ਜਾ ਸਕਦਾ ਹੈ।ਇਸ ਨਾਲ ਦੇਸ਼ ਦੀਆਂ ਵਿਰੋਧੀ ਪਾਰਟੀਆਂ ਵਿੱਚ ਨਵਾਂ ਭਰੋਸਾ ਅਤੇ ਉਤਸ਼ਾਹ ਪੈਦਾ ਹੋਇਆ ਹੈ।ਪੱਛਮੀ ਬੰਗਾਲ ਦੀ ਮਿਸਾਲ ਨੇ ਵਿਰੋਧੀ ਧਿਰਾਂ ਦੀ ਏਕਤਾ ਲਈ ਨਵੇਂ ਰਾਹ ਖੋਲ੍ਹੇ ਹਨ।ਏਕਤਾ ਵਾਸਤੇ ਸਾਂਝਾ ਮੰਚ{ਕਾਮਨ ਪਲੇਟਫਾਰਮ} ਬਣਾਉਣ ਲਈ ਠੋਸ ਆਧਾਰ ਕਾiਾਮ ਕਰਨ ਵਾਸਤੇ ਰਾਹ ਪੱਧਰਾ ਕੀਤਾ ਹੈ।ਉਂਜ ਮਮਤਾ ਬੈਨਰਜੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਪੈਰ ਉੱਤੇ ਸੱਟ ਲੱਗਣ ਮਗਰੋਂ ਐਲਾਨ ਕੀਤਾ ਸੀ ਕਿ ਉਹ ਇੱਕ ਪੈਰ ਨਾਲ ਪੱਛਮੀ ਬੰਗਾਲ ਜਿੱਤੇਗੀ ਅਤੇ ਬਾਅਦ ਵਿੱਚ ਦੋ ਪੈਰਾਂ ਨਾਲ ਦਿੱਲੀ ਫਤਹਿ ਕਰੇਗੀ।
ਵੈਸੇ ਮਮਤਾ ਬੈਨਰਜੀ ਨੇ ਦਿੱਲੀ ਚਾਲੇ ਪਾਉਣ ਤੋਂ ਪਹਿਲਾਂ ਪੈਗਾਸਸ ਜਸੂਸੀ ਕਾਂਡ ਦੀ ਜਾਂਚ ਲਈ ਦੋ ਮੈਂਬਰੀ ਨਿਆਂਇਕ ਕਮਿਸ਼ਨ ਬਣਾਕੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ।ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਮੰਗ ਕਰ ਰਹੀਆਂ ਹਨ ਕਿ ਸਰਕਾਰ ਇਸ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਦਾ ਗਠਨ ਕਰੇ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਪੈਗਾਸਸ ਕਾਂਡ ਦੀ ਜਾਂਚ ਹੋਵੇ।ਦੂਸਰੇ ਪਾਸੇ ਕੇਂਦਰ ਸਰਕਾਰ ਵਿਰੋਧੀ ਪਾਰਟੀਆਂ ਦੀ ਇਸ ਮੰਗ ਉੱਤੇ ਵੀ ਕੋਈ ਕੰਨ ਨਹੀਂ ਧਰ ਰਹੀ ਕਿ ਪੈਗਾਸਸ ਕਾਂਡ ਦੇ ਬਾਰੇ ਸੰਸਦ ਵਿੱਚ ਬਹਿਸ ਕਰਵਾਈ ਜਾਵੇ। ਨਾ ਹੀ ਜਸੂਸੀ ਕਾਂਡ ਸਬੰਧੀ ਕੁੱਝ ਕਹਿ ਰਹੀ ਹੈ ਕਿ ਸਰਕਾਰ ਨੇ ਇਹ ਯੰਤਰ/ਹਥਿਆਰ ਇਸਰਾਈਲ ਤੋਂ ਮੰਗਵਾਇਆ ਹੈ ਜਾਂ ਨਹੀਂ।
ਦਿੱਲੀ ਪੁੱਜ ਕੇ ਮਮਤਾ ਬੈਨਰਜੀ ਨੇ ਵਿਰੋਧੀ ਏਕਤਾ ਲਈ ਸ਼ੁਰੂ ਕੀਤੇ ਯਤਨਾਂ ਵਜੋਂ ਕਾਂਗਰਸ ਦੀ ਐਕਟਿੰਗ ਪ੍ਰਧਾਨ ਸੋਨੀਆ ਗਾਂਧੀ,ਸਾਬਕਾ ਪ੍ਰਧਾਨ ਰਾਹੁਲ ਗਾਂਧੀ,ਕਾਂਗਰਸ ਆਗੂ ਕਮਲ ਨਾਥ,ਅਨੰਦ ਸ਼ਰਮਾਂ ਨਾਲ ਮੁਲਾਕਾਤ ਕਰਕੇ ਮੌਜੂਦਾ ਰਾਜਸੀ ਸਥਿਤੀ ਦਾ ਜਾਇਜ਼ਾ ਲਿਆ।ਇਸ ਤੋਂ ਇਲਾਵਾ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ।ਰਾਸ਼ਟਰੀ ਕਾਂਗਰਸ ਪਾਰਟੀ ਦੇ ਆਗੂ ਸ਼ਰਦ ਪਵਾਰ, ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨਾਲ ਵੀ ਗੱਲਬਾਤ ਕੀਤੀ। ਮਮਤਾ ਬੈਨਰਜੀ ਕੌਮੀ ਰਾਜਧਾਨੀ ਵਿੱਚ 50 ਦੇ ਕਰੀਬ ਮੀਡੀਆ ਸੰਪਾਦਕਾਂ ਨੂੰ ਮਿਲੀ ਤੇ ਗੱਲਬਾਤ ਕੀਤੀ।ਇਸ ਮੌਕੇ ਉਨ੍ਹਾਂ 3-4 ਮਹੱਤਵਪੂਰਨ ਗੱਲਾਂ ਕਹੀਆਂ -ਪਹਲਿੀ ਅੱਛੇ ਦਿਨ ਬਹੁਤ ਦੇਖ ਲਏ ਹੁਣ ਸੱਚੇ ਦਿਨ ਦੇਖਾਂਗੇ, ਦੂਸਰਾ 2024 ਦੀਆਂ ਲੋਕ ਸਭਾ ਚੋਣਾਂ ਨਰਿੰਦਰ ਮੋਦੀ ਬਨਾਮ ਸਾਰਾ ਦੇਸ਼ ਹੋਣਗੀਆਂ, ਤੀਸਰਾ ਵਿਰੋਧੀ ਧਿਰਾਂ ਦਾ ਏਕਾ ਆਪਣੇ-ਆਪ ਆਕਾਰ ਲੈ ਲਵੇਗਾ ਅਤੇ ਇਸ ਸਾਰੇ ਅਮਲ ਨੂੰ ਅੱਗੇ ਵਧਾਉਣ ਲਈ ਸਾਂਝਾ ਮੰਚ{ਕਾਮਨ ਪਲੇਟਡਾਰਮ} ਬਣੇਗਾ।ਇਹ ਮੰਚ ਹੀ ਸਾਰੀ ਰੂਪ-ਰੇਖਾ ਤੈਅ ਕਰੇਗਾ।
ਉਨ੍ਹਾਂ ਵੱਖ-ਵੱਖਆਗੂਆ ਨਾਲ ਗੱਲਬਾਤ ਕਰਨ ਤੌਂ ਬਾਅਦ ਕਿਹਾ ਕਿ ਸਭ ਦਾ ਹੁੰਗਾਰਾ ਹਾਂ-ਪੱਖੀ ਤੇ ਉਸਾਰੂ ਸੀ।ਸਾਰੇ ਇਸ ਦੀ ਲੋੜ ਮਹਿਸੂਸ ਕਰ ਰਹੇ ਹਨ ਵਰਤਮਾਨ ਹਾਲਾਤ ਵਿੱਚ ਕਿਸਾਨ ਅੰਦੋਲਨ ਚਲਾ ਰਹੀਆਂ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਵੀ ਅਹਿਮ ਰਹੇਗੀ।ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਵੀ ਕਿਸਾਨਾਂ ਦੀ ਭੂੂਮਿਕਾ ਨੂੰ ਅੱਖੋਂ -ਪਰੋਖੇ ਨਹੀਂ ਕੀਤਾ ਜਾ ਸਕਦਾ।ਉਂਜ ਅਗਲੇ ਸਾਲ {2022} ਵਿੱਚ 6ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਰੋਧੀ ਪਾਰਟੀਆਂ ਲਈ ਇਮਤਿਹਾਨ ਦੀ ਘੜੀ ਹੋਣਗੀਆਂ।ਇਨ੍ਹਾਂ ਚੋਣਾਂ ਦੌਰਾਨ ਖੇਤਰੀ ਪਾਰਟੀਆਂ ਦੀ ਤਾਕਤ ਉਭਰ ਕੇ ਸਾਹਮਣੇ ਆਏਗੀ।ਉਸ ਦਾ ਵਿਰੋਧੀ ਏਕੇ ਉੱਤੇ ਪ੍ਰਭਾਵ ਦੇਖਣ ਨੂੰ ਮਿਲੇਗਾ।ਇਹ ਸਵਾਲ ਚਰਚਾ ਵਿੱਚ ਹੈ ਕਿ ਵਿਰੋਧੀ ਏਕਤਾ ਦਾ ਚਿਹਰਾ ਕੌਣ ਹੋਵੇਗਾ।ਚਿਹਰੇ ਤੋਂ ਬਿਨਾਂ ਵੀ ਚੋਣਾਂ ਲੜੀਆਂ ਜਾ ਸਕਦੀਆਂ ਹਨ।ਇਸ ਸੰਦਰਭ ਵਿੱਚ 1977 ਦੀਆਂ ਚੋਣਾਂ ਦਾ ਹਵਾਲਾ ਦਿੱਤਾ ਜਾਂਦਾ ਹੈ। ਉਸ ਸਮੇਂ ਜਨਤਾ ਪਾਰਟੀ ਨੇ ਕਿਸੇ ਚਿਹਰੇ ਦਾ ਐਲਾਨ ਨਹੀਂ ਸੀ ਕੀਤਾ ਕਿ ਚੋਣਾਂ ਜਿੱਤਣ ਮਗਰੋਂ ਪ੍ਰਧਾਨ ਮੰਤਰੀ ਹੋਏਗਾ।ਉਦੋਂ ਪ੍ਰਦਾਨ ਮੰਤਰੀ ਬਾਰੇ ਫੈਸਲਾ ਬਾਅਦ ਵਿੱਚ ਹੋਇਆ ਸੀ।
ਵਿਰੋਧੀ ਏਕੇ ਦੇ ਬਣਨ ਵਾਲੇ ਸਾਂਝੇ ਮੰਚ ਨੂੰ ਘੱਟੋ-ਘੱਟ ਸਾਂਝਾ ਪ੍ਰੋਗਰਾਮ ਉਲੀਕਣਾ ਪਏਗਾ ਜਿਸ ਤਰ੍ਹਾਂ ਯੂ.ਪੀ.ਏ.-1ਵੇਲੇ ਉਲੀਕਿਆ ਗਿਆ ਸੀ।ਪ੍ਰੋਗਰਾਮ ਵਿੱਚ ਭਾਰਤੀ ਸੰਵਿਧਾਨ ਦੀ ਰਾਖੀ,ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ,ਅਰਥ-ਵਿਵਸਥਾ ਨੂੰ ਪੱਟੜੀ ਉੱਤੇ ਲਿਆਉਣਾ,ਕਿਸਾਨੀ ਮਾਮਲੇ ,ਸਮਾਜਿਕ ਭਲਾਈਵਾਦ ਤੇ ਸੁਰੱਖਿਆ,ਸਿਖਰਾਂ ਛੁੰਹਦੀ ਬੇਰੁਜਗਾਰੀ, ਮਹਿੰਗਾਈ ਆਦਿ ਮੁੱਦੇ ਹੋ ਸਕਦੇ ਹਨ।ਇਸ ਸਭ ਲਈ ਮਮਤਾ ਬੈਨਰਜੀ ਦੀ ਇਤਿਹਾਸਕ ਜਿੱਤ ਨਾਲ ਉਸ ਦਾ ਉੱਚਾ ਹੋਇਆ ਰਾਜਸੀ ਕੱਦ,ਉਸ ਦੇ ਅਕਸ ਦੀ ਬਣੀ ਚਮਕ,ਉਸ ਦੀ ਸ਼ਾਖ, ਉਸ ਦੀ ਵੱਧੀ ਲੋਕਪ੍ਰਿਅਤਾ ਅਤੇ ਦਬੰਗ ਸਕਸ਼ੀਅਤ ਅਹਿਮ ਭੂਮਿਕਾ ਨਿਭਾਏਗੀ।ਦੂਸਰਾ ਖੇਤਰੀ ਪਾਰਟੀਆਂ ਦਾ ਤਸਿਰੇ ਫਰੰਟ ਦੇ ਵਿਚਾਰ ਤੋਂ ਦੂਰ ਹੋ ਕੇ ਇਹ ਕਹਿਣਾ ਕਿ ਕਾਂਗਰਸ ਤੋਂ ਬਿਨਾਂ ਕੋਈ ਕੌਮੀ ਗਠਜੋੜ ਨਹੀਂ ਬਣ ਸਕਦਾ ਵi ਸ਼ੁਭ ਸ਼ਗਨ ਹੀ ਕਿਹਾ ਜਾ ਸਕਦਾ ਹੈ।ਅੱਗੇ ਦੇਖੋ ਊਠ ਕਿਸ ਕਰਵਟ ਬੈਠਦਾ?
ਬਲਬੀਰ ਜੰਡੂ