ਨਵੀਂ ਦਿੱਲੀ, 24 ਜਨਵਰੀ- ਕਾਂਗਰਸ ਨੇਤਾ ਦਿਗਵਿਜੇ ਸਿੰਘ ਦੇ ਸਰਜੀਕਲ ਸਟਰਾਈਕ ਬਾਰੇ ਦਿੱਤੇ ਬਿਆਨ ’ਤੇ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਪਾਰਟੀ ਫ਼ੌਜ ਦੇ ਨਾਲ ਹੈ। ਅਸੀਂ ਹਮੇਸ਼ਾ ਦੇਸ਼ ਲਈ ਕੰਮ ਕਰਦੇ ਆਏ ਹਾਂ ਅਤੇ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਸਾਡੇ ਲਈ ਆਪਣੀ ਫ਼ੌਜ ਦਾ ਬਹੁਤ ਸਨਮਾਨ ਹੈ।
ਪਾਰਟੀ ਫ਼ੌਜ ਦੇ ਨਾਲ ਹੈ- ਮਲਿਕਾਰੁਜਨ ਖੜਗੇ
