ਸ੍ਰੀਨਗਰ, 24 ਜਨਵਰੀ- ਕਾਂਗਰਸ ਨੇਤਾ ਦਿਗਵਿਜੇ ਸਿੰਘ ਦੇ ਸਰਜੀਕਲ ਸਟਰਾਈਕ ਬਾਰੇ ਦਿੱਤੇ ਬਿਆਨ ’ਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਦਿਗਵਿਜੇ ਸਿੰਘ ਜੀ ਦੀ ਗੱਲ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਹਾਂ, ਸਾਨੂੰ ਆਪਣੀ ਫ਼ੌਜ ’ਤੇ ਪੂਰਾ ਭਰੋਸਾ ਹੈ, ਜੇਕਰ ਫ਼ੌਜ ਕੁੱਝ ਕਰਦੀ ਹੈ ਤਾਂ ਉਨ੍ਹਾਂ ਨੂੰ ਸਬੂਤ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਦਾ ਬਿਆਨ ਨਿੱਜੀ ਹੈ, ਸਾਡਾ ਨਹੀਂ।
ਦਿਗਵਿਜੇ ਸਿੰਘ ਦੇ ਬਿਆਨ ਨਾਲ ਸਹਿਮਤ ਨਹੀਂ- ਰਾਹੁਲ ਗਾਂਧੀ
