ਚੰਡੀਗੜ੍ਹ – ਫ਼ਰੀਦਕੋਟ ’ਚ ਸਤੰਬਰ ਮਹੀਨੇ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਪ੍ਰੋਗਰਾਮ ’ਚ ਮੁਕਾਬਲੇਬਾਜ਼ਾਂ ਦੀ ਗਿਣਤੀ ’ਚ ਹੇਰ–ਫੇਰ ਕਰ ਕੇ ਲੱਖਾਂ ਦਾ ਘੁਟਾਲਾ ਕਰਨ ਦਾ ਦੋਸ਼ ਲਾਉਂਦੇ ਹੋਏ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪਦੇ ਹੋਏ, ਰਿਕਾਰਡ ਸੀਲ ਕਰਨ ਤੇ ਪਟੀਸ਼ਨਰ ਨੂੰ ਸੁਰੱਖਿਆ ਦਾ ਹੁਕਮ ਦਿੱਤਾ ਹੈ। ਪਟੀਸ਼ਨ ਦਾਖ਼ਲ ਕਰਦੇ ਹੋਏ ਫ਼ਰੀਦਕੋਟ ਵਾਸੀ ਕੁਲਦੀਪ ਸਿੰਘ ਅਟਵਾਲ ਨੇ ਦੱਸਿਆ ਕਿ ਸਤੰਬਰ ’ਚ ਖੇਡਾਂ ਵਤਨ ਪੰਜਾਬ ਖੇਡ ਚੈਂਪੀਅਨਿਸ਼ਪ ਕਰਵਾਈ ਗਈ ਸੀ। ਇਸ ਚੈਂਪੀਅਨਿਸ਼ਪ ਦੇ ਉਦਘਾਟਨੀ ਤੇ ਸਮਾਪਤੀ ਸਮਾਗਮ ’ਚ ਲਗਪਗ 42 ਲੱਖ ਰੁਪਏ ਦਾ ਖ਼ਰਚ ਆਇਆ ਸੀ। ਇਸ ’ਚ ਭੋਜਨ ਦਾ ਇੰਤਜ਼ਾਮ ਵੀ ਸੀ। ਸਰਕਾਰੀ ਪੈਸੇ ਦਾ ਗਬਨ ਕੀਤਾ ਜਾ ਰਿਹਾ ਹੈ। ਪਟੀਸ਼ਨਰ ਨੇ ਦੱਸਿਆ ਕਿ ਉਸ ਨੇ ਆਰਟੀਆਈ ਤੋਂ ਸੂਚਨਾ ਪ੍ਰਾਪਤ ਕੀਤੀ ਤੇ ਇਸ ਪੂਰੇ ਘੁਟਾਲੇ ਦਾ ਖ਼ੁਲਾਸਾ ਹੋਇਆ।
ਖੇਡਾਂ ਵਤਨ ਪੰਜਾਬ ’ਚ ਲੱਖਾਂ ਦੇ ਘੁਟਾਲੇ ਦਾ ਦੋਸ਼, ਹਾਈ ਕੋਰਟ ਨੇ ਵਿਜੀਲੈਂਸ ਨੂੰ ਸੌਂਪੀ ਜਾਂਚ
