ਚੰਡੀਗੜ੍ਹ, 4 ਮਈ- ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਰਾਜਾ ਵੜਿੰਗ ਅਤੇ ਹਰੀਸ਼ ਚੌਧਰੀ ਨੇ ਹਾਈਕਮਾਨ ਨੂੰ ਚਿੱਠੀਆਂ ਲਿੱਖੀਆਂ ਹੋਈਆਂ ਹਨ | ਸਾਰਾ ਮਾਮਲਾ ਅਨੁਸ਼ਾਸਨ ਕਮੇਟੀ ਦੇ ਅਧੀਨ ਹੈ |
ਹੁਣ ਇਸੇ ਵਿਚਾਲੇ ਕਾਰਵਾਈ ਤੋਂ ਪਹਿਲਾਂ ਸ਼ਾਇਰਾਨਾ ਅੰਦਾਜ਼ ਵਿਚ ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ | ਉਨਾਂ ਦਾ ਕਹਿਣਾ ਹੈ ਕਿ ”ਮੈਂ ਅਕਸਰ ਆਪਣੇ ਵਿਰੁੱਧ ਗੱਲਾਂ ਨੂੰ ਚੁੱਪਚਾਪ ਸੁਣਦਾ ਹਾਂ, ਮੈਂ ਜਵਾਬ ਦੇਣ ਦਾ ਹੱਕ,ਸਮੇਂ ਨੂੰ ਦਿੱਤਾ ਹੋਇਆ ਹੈ |