NDPS ਦੇ ਮੁਲਜ਼ਮ ਨੂੰ ਫੜਨ ਗਈ ਪੁਲਿਸ ਟੀਮ ‘ਤੇ ਹਮਲਾ ਕਰਨ ਵਾਲੇ 14 ਵਿਅਕਤੀਆਂ ਖਿਲਾਫ ਮਾਮਲਾ ਦਰਜ

ਜਲਾਲਾਬਾਦ: ਥਾਣਾ ਸਦਰ ਪੁਲਿਸ ਨੇ ਐਨਡੀਪੀਐਸ ਦੇ ਮੁਲਜ਼ਮ ਨੂੰ ਫੜਨ ਗਈ ਪੁਲਿਸ ਟੀਮ ‘ਤੇ ਹਮਲਾ ਕਰਨ ਵਾਲੇ 14 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਅੱਜ ਮਿਤੀ 07-01-2025 ਨੂੰ ਸਾਥੀ ਮੁਲਾਜ਼ਮਾਂ ਸਮੇਤ ਗਸ਼ਤ ਕਰਦੇ ਹੋਏ ਪਿੰਡ ਪ੍ਰਭਾਤ ਸਿੰਘ ਵਾਲਾ ਉਤਾੜ ਤੋਂ ਥੋੜ੍ਹਾ ਅੱਗੇ ਸਨ ਤਾਂ ਵਕਤ ਸਵੇਰੇ ਕਰੀਬ 8 ਵਜੇ ਮੁਖਬਰ ਖਾਸ ਨੇ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਕਿ ਅਮਨਦੀਪ ਸਿੰਘ ਪੁੱਤਰ ਸ਼ਰਮਾ ਸਿੰਘ ਵਾਸੀ ਢੰਡੀ ਕੰਦੀਮ ਥਾਣਾ ਸਦਰ ਜਲਾਲਾਬਾਦ ਦੇ ਐਨਡੀਪੀਐਸ ਐਕਟ ਦੇ ਮੁਕੱਦਮੇ ਦਾ ਦੋਸ਼ੀ ਹੈ। ਉਹ ਅੱਜ ਪਿੰਡ ਢੰਡੀ ਕੰਦੀਮ ਤੇ ਢਾਈ ਨੱਥਾ ਸਿੰਘ ਨੂੰ ਜਾਣ ਵਾਲੀ ਸੜਕ ਦੇ ਸੱਜੇ ਪਾਸੇ ਕਰਨੈਲ ਸਿੰਘ ਪੁੱਤਰ ਗੁਰੀਆ ਸਿੰਘ ਦੇ ਘਰ ਲੁਕਿਆ ਹੈ ਜਿਸ ‘ਤੇ ਉਨ੍ਹਾਂ ਸਾਥੀ ਮੁਲਾਜ਼ਮਾਂ ਸਮੇਤ ਕਰਨੈਲ ਸਿੰਘ ਦੇ ਘਰ ਦੇ ਬਾਹਰ ਪੁੱਜ ਕੇ ਘਰ ਦਾ ਦਰਵਾਜ਼ਾ ਖੜਕਾਇਆ।

ਕਰਨੈਲ ਸਿੰਘ ਪੁੱਤਰ ਗੁਰੀਆ ਸਿੰਘ, ਬੱਬਲ ਕੋਰ ਪਤਨੀ ਸ਼ਰਮਾ ਸਿੰਘ, ਸ਼ਰਮਾ ਸਿੰਘ ਪੁੱਤਰ ਕਰਨੈਲ ਸਿੰਘ, ਸੁੰਦਰਾ ਬਾਈ ਪਤਨੀ ਕਰਨੈਲ ਸਿੰਘ, ਕੁਲਵੰਤ ਸਿੰਘ ਪੁੱਤਰ ਕਰਨੈਲ ਸਿੰਘ, ਮੀਤਾ ਰਾਣੀ ਪਤਨੀ ਕੁਲਵੰਤ ਸਿੰਘ, ਸ਼ਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਗੁਰਮੀਤੋ ਬਾਈ ਪਤਨੀ ਸ਼ਿੰਦਰ ਸਿੰਘ ਵਾਸੀ ਪਿੰਡ ਢੰਡੀ ਕੰਦੀਮ, ਬਲਜੀਤ ਸਿੰਘ ਪੁੱਤਰ ਕਰਨੈਲ ਸਿੰਘ, ਮਨਜੀਤ ਕੋਰ ਪਤਨੀ ਕਰਨੈਲ ਸਿੰਘ ਵਾਸੀ ਪਿੰਡ ਹਜਾਰਾ ਰਾਮ ਸਿੰਘ ਵਾਲਾ ਅਤੇ 4/5 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਸੱਟਾਂ ਮਾਰੀਆਂ ਅਤੇ ਉਕਤਾਨ ਵਿਅਕਤੀਆਂ ਨੇ ਡਿਊਟੀ ‘ਚ ਵਿਘਨ ਪਾ ਕੇ ਧੱਕਾ-ਮੁੱਕੀ ਕਰ ਕੇ ਸੱਟਾਂ ਮਾਰੀਆਂ ਤੇ ਗੰਨਮੈਨ ਦੀ ਵਰਦੀ ਵਾਲੀ ਕਮੀਜ਼ ਨੂੰ ਫਾੜਿਆ ਤੇ ਸਰਕਾਰੀ ਕਾਗਜ਼ਾਤ ਹੱਥ ‘ਚੋਂ ਖੋਹੇ ਤੇ ਉਸ ਦੇ ਗੰਨਮੈਨ ਕੇਵਲ ਕ੍ਰਿਸ਼ਨ ਦੇ ਮੋਬਾਈਲ ਨੂੰ ਝਪੱਟਾ ਮਾਰਿਆ। ਇਸ ‘ਤੇ ਪੁਲਿਸ ਨੇ ਧਾਰਾ 121 (1), 132, 221, 351(2),304, 191(3),190 ਬੀਐਨਐਸ (332, 353, 186, 506, 379 ,148, 149) ਦੇ ਅਧੀਨ ਪਰਚਾ ਦਰਜ ਕਰ ਕੇ ਕਰਨੈਲ ਸਿੰਘ ਪੁੱਤਰ ਗੁਰੀਆ ਸਿੰਘ, ਬੱਬਲ ਕੋਰ ਪਤਨੀ ਸ਼ਰਮਾ ਸਿੰਘ ਨੂੰ ਕਾਬੂ ਕਰ ਲਿਆ ਹੈ ਜਦ ਕਿ ਬਾਕੀ ਵਿਅਕਤੀ ਫਰਾਰ ਹਨ।

Leave a Reply

Your email address will not be published. Required fields are marked *