ਚੰਡੀਗੜ੍ਹ : ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਚੰਡੀਗੜ੍ਹ ਭਾਜਪਾ ਦੀ ਮੰਗ ’ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ’ਚ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਸਾਰੇ ਨਾਗਰਿਕਾਂ ਨੂੰ ਆਯੂਸ਼ਮਾਨ ਕਾਰਡ ਦਿੱਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਭਾਜਪਾ ਪ੍ਰਦੇਸ਼ ਪ੍ਰਧਾਨ ਅਰੁਨ ਸੂਦ ਨੇ ਚਿੱਠੀ ’ਤੇ ਅਗਲੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਸੂਬਾਈ ਬੁਲਾਰੇ ਕੈਲਾਸ਼ ਚੰਦ ਜੈਨ ਅਨੁਸਾਰ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਅਰੁਨ ਸੂਦ ਨੇ ਬੀਤੇ ਦਿਨਾਂ ਕੇਂਦਰੀ ਸਿਹਤ ਮਨਸੁਖ ਮਾਂਡਵੀਆ ਨੂੰ ਮਿਲ ਕੇ ਹੋਰ ਕੇਂਦਰ ਸ਼ਾਸਿਤ ਸੂਬਿਆਂ ਦੀ ਤਰ੍ਹਾਂ ਚੰਡੀਗੜ੍ਹ ’ਚ ਵੀ ਸਾਰੇ ਨਾਗਰਿਕਾਂ ਲਈ ਆਯੂਸ਼ਮਾਨ ਕਾਰਡ ਜਾਰੀ ਕੀਤੇ ਜਾਣ ਦੀ ਮੰਗ ਦਾ ਮੰਗ ਪੱਤਰ ਸੌਂਪਿਆ ਸੀ। ਕੇਂਦਰੀ ਸਿਹਤ ਮੰਤਰੀ ਨੇ ਇਸ ਮੰਗ ਪੱਤਰ ਸਬੰਧੀ ਉੱਚਿਤ ਕਾਰਵਾਈ ਲਈ ਭੇਜ ਦਿੱਤਾ ਹੈ। ਜੋ ਚੰਡੀਗੜ੍ਹ ’ਚ ਸਾਰਿਆਂ ਲਈ ਆਯੂਸ਼ਮਾਨ ਬਣਾਏ ਜਾਣ ਕਾਰਵਾਈ ਦੀ ਸ਼ੁਰੂਆਤ ਹੈ। ਉਮੀਦ ਹੈ ਕਿ ਇਸ ਬਾਰੇ ਛੇਤੀ ਫ਼ੈਸਲਾ ਹੋਵੇਗਾ ਤੇ ਸ਼ਹਿਰ ਦੇ ਸਾਰੇ ਨਾਗਰਿਕਾਂ ਦੇ ਆਯੂਸ਼ਮਾਨ ਕਾਰਡ ਬਣ ਸਕਣਗੇ। ਭਾਜਪਾ ਸੂਬਾ ਪ੍ਰਧਾਨ ਅਰੁਨ ਸੂਦ ਨੇ ਇਸ ਕਾਰਵਾਈ ’ਤੇ ਤਸੱਲੀ ਪ੍ਰਗਟਾਈ ਹੈ ਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦਾ ਧੰਨਵਾਦ ਕੀਤਾ ਹੈ, ਨਾਲ ਹੀ ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਸ਼ਹਿਰ ਦੇ ਸਾਰੇ ਨਾਗਰਿਕਾਂ ਨੂੰ ਛੇਤੀ ਹੀ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਮਿਲਣਾ ਸ਼ੁਰੂ ਹੋਵੇਗਾ।