ਮੁੰਬਈ, 19 ਅਪ੍ਰੈਲ-ਆਈ.ਪੀ.ਐੱਲ.2022 ਟੂਰਨਾਮੈਂਟ ਦਾ 32ਵਾਂ ਮੈਚ ਬੁੱਧਵਾਰ ਨੂੰ ਦਿੱਲੀ ਕੈਪੀਟਲਸ ਅਤੇ ਪੰਜਾਬ ਕਿੰਗਜ਼ ਵਿਚਾਲੇ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਇਹ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾਣਾ ਸੀ। ਹਾਲਾਂਕਿ, ਦਿੱਲੀ ਦੀ ਟੀਮ ‘ਚ ਕੋਰੋਨਾ ਮਹਾਂਮਾਰੀ ਦੀ ਦਸਤਕ ਤੋਂ ਬਾਅਦ, ਬੀ.ਸੀ.ਸੀ.ਆਈ. ਨੇ ਇਸ ਨੂੰ ਬ੍ਰੇਬੋਰਨ ਸਟੇਡੀਅਮ ‘ਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਹੈ।
ਆਈ.ਪੀ.ਐੱਲ.2022 ਟੂਰਨਾਮੈਂਟ ਦਾ 32ਵਾਂ ਮੈਚ ਦਿੱਲੀ ਅਤੇ ਪੰਜਾਬ ਵਿਚਾਲੇ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡਿਆ ਜਾਵੇਗਾ
