ਭਗਤ ਕਬੀਰ–ਅੱਜੋਕੇ ਸਮਾਜਿਕ ਸੰਧਰਬ ਵਿੱਚ ਸਿੱਖਿਆਵਾਂ ਦੀ ਮਹੱਤਤਾ

kabir das/nawanpunjab.com

24 ਜੂਨ ਨੂੰ ਕਬੀਰ ਜੈਅੰਤੀ ਦੀ ਸਰਵਜਨਕ ਛੁੱਟੀ ਨੂੰ ਸਿਆਸੀ ਲਾਹਾ ਲੈਣ ਵਾਲੀ ਛੁੱਟੀ ਮੰਨ ਕੇ ਦਫਤਰ ਬੰਦ ਕਰਨਾ ਉਹੀ ਕਰਮਕਾਂਡ ਹੋ ਨਿਬੜਿਆ ਜਿਸਦੇ ਵਿਰੁੱਧ ਕਬੀਰ ਜੀ ਨੇ ਆਪਣੀ ਸਾਰੀ ਜਿੰਦਗੀ ਲਗਾ ਦਿੱਤੀ।ਸਾਡੇ ਸਮਾਜ ਨੂੰ ਜਾਤ ਪਾਤ ਤੇ ਧਰਮ ਦੀਆਂ ਵੰਡੀਆਂ ਪਾਕੇ ਬੁਰੀ ਤਰ੍ਹਾਂ ਪਾਟੋ-ਧਾੜ ਕਰ ਦਿੱਤਾ ਗਿਆ ਹੈ।ਨਿਘਰੀ ਹੋਈ ਸਿਆਸਤ ਵੀ ਹੁਣ ਵਕਤੀ ਲਾਭ ਲਈ ਅਜਿਹੇ ਗੈਰ ਸਮਾਜਿਕ ਪਾੜਿਆਂ ਨੂੰ ਹਵਾ ਦੇਣ ਵਿੱਚ ਗਲਤਾਨ ਹੈ।ਬੇਇਨਸਾਫੀ ਤੇ ਜ਼ੁਲਮ ਨੇ, ਧੱਕਿਆਂ-ਧੋੜਿਆਂ ਤੇ ਠੱਗੀਆਂ ਨੇ, ਕਰਮਕਾਂਡ ਤੇ ਗੈਰ ਵਿਿਗਆਨਕ ਵਰਤਾਰੇ ਨੇ, ਕਮਜੋਰ ਤੇ ਗਰੀਬ ਦੇ ਹੱਕ ਵਿੱਚ ਡਟਣ ਦੀ ਥਾਂ ਉਸ ਨਾਲ ਹੁੰਦੇ ਧੱਕੇ ਨੂੰ ਜਾਇਜ ਠਹਿਰਾਉਣ ਤੱਕ ਪਹੁੰਚਦੇ ਜਾਂਦੇ ਬ੍ਰਿਤਾਂਤ ਨੇ, ਵਹਿਮਾਂ ਭਰਮਾਂ ਅਤੇ ਕਰਮ ਕਾਂਡ ਨੇ , ਖੋਜ ਦੀ ਬ੍ਰਿਤੀ ਨੂੰ ਕਮਜੋਰ ਕਰਕੇ ਸੱਚ ਦੀ ਪਹਿਚਾਣ ਨੂੰ ਖਤਮ ਕਰਨ ਦੀਆਂ ਨੀਤੀਆਂ ਨੇ, ਹਕੀਕਤ ਤੋਂ ਮੂੰਹ ਮੋੜ ਕੇ ਦਿਖਾਵੇ ਤੇ ਛਲਾਵੇ ਭਰੇ ਜੀਵਣ ਨੇ , ਸੰਵਾਦਹੀਣਤਾ ਹੋਣ ਕਰਕੇ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਹੱਕ ਉਪਰ ਮਾਰੇ ਛਾਪਿਆਂ ਨੇ, ਸਵਾਲ ਕਰਕੇ ਸ਼ੰਕਾ ਨਵਿਰਤੀ ਦੀ ਥਾਂ ਪਿਛਲਗ ਬਣਾਉਣ ਦੇ ਰੁਝਾਣ ਨੇ, ਅਲੋਚਨਾ ਕਰਨ ਅਤੇ ਸੁਣਨ ਦੀ ਥਾਂ ਅਸਹਿਣਸ਼ੀਲਤਾ ਨੇ, ਕਹਿਣੀ ਤੇ ਕਥਨੀ ਦੇ ਪਾੜੇ ਨੇ, ਤਾਕਤ, ਧਨ ਤੇ ਬਾਹੂਬਲ ਦੇ ਹੰਕਾਰ ਦੇ ਨਸ਼ੇ ਨੇ, ਹੁਕਮਰਾਨਾਂ ਦੇ ਆਹਮ ਅਤੇ ਗੈਰ ਜਮਹੂਰੀ ਹਥਕੰਡਿਆਂ ਨੇ ਸਮਾਜ ਨੂੰ ਡੂੰਘੇ ਟੋਏ ਵਿੱਚ ਧੱਕ ਦਿੱਤਾ ਹੈ।
ਕਰੋਨਾ ਵਿਸ਼ਵ ਮਹਾਂਮਾਰੀ ਦੇ ਦੌਰ ਵੇਲੇ ਅਸੀਂ ਕਰਮ ਕਾਂਡ, ਗੈਰ ਵਿਿਗਆਨਿਕ ਸੋਚ, ਵਹਿਮਾਂ ਭਰਮਾਂ ਯੁਕਤ ਵਰਤਾਰਿਆਂ, ਧਰਮ ਆਧਾਰਤ ਵੰਡੀਆਂ ਨੂੰ ਗਹਿਰਾ ਕਰਕੇ ਇਸ ਕਦਰ ਸਰਕਾਰੀ ਸ਼ਹਿ ਦਿੱਤੀ ਕਿ ਮਹਾਂਮਾਰੀ ਉਪਰ ਕਾਬੂ ਪਾਉਣ ਦੀ ਥਾਂ ਅਸੀਂ ਬਿਮਾਰੀ ਨੂੰ, ਹੋ ਰਹੀਆਂ ਮੌਤਾਂ ਨੂੰ, ਅੰਧਵਿਸ਼ਵਾਸ਼ਾਂ ਰਾਹੀਂਂ ਫੈਲਾਏ ਅੰਧੇਰ ਨੂੰ, ਗੋਬਰ, ਇਸ਼ਨਾਨ ਰਾਹੀਂ ਕਾਲੀ ਫੰਗਸ ਦੇ ਫੈਲਾਅ ਨੂੰ ਸੰਪੂਰਨ ਬਲ ਦਿੱਤਾ ਹੈ।ਇਸ ਸੰਕਟ ਦੌਰਾਨ ਸਾਡੇ ਲਈ ਕਬੀਰ ਜੀ ਦੀ ਸੋਚ, ਅਮਲ ਅਤੇ ਫਲਸਫਾ ਬਹੁਤ ਹੀ ਮਹੱਤਵਪੂਰਨ ਹਨ ! ਇਹ ਫਲਸਫਾ ਹੋਕਾ ਦਿੰਦਾ ਹੈ ਕਿ ਕਰਮਕਾਂਡ ਰਾਹੀਂ, ਘੰਟੀਆਂ, ਤਾਲੀਆਂ, ਥਾਲੀਆਂ ਵਜਾਉਣ ਨਾਲ, ਨੌ ਵੱਜ ਕੇ ਨੌ ਮਿੰਟ ‘ਤੇ ਬਿਜਲੀ ਬੰਦ ਕਰਨ ਨਾਲ, ਹਕੀਕਤ ਬਦਲ ਨਹੀਂ ਜਾਂਦੀ । ਗੋਬਰ ਇਸ਼ਨਾਨ, ਕਲਸ਼ ਯਾਤਰਾ ਜਾਂ ਹੋਰ ਕਰਮ ਕਾਂਡ ਹਕੀਕਤ ਦੇ ਸਾਹਮਣੇ ਬੇਮਾਇਨੇ ਹਨ! ਕਬੀਰ
ਜੀ ਦਾ ਵੇਦਾਂਤ, ਵਿਹਾਰਕ ਸੱਚ (ਅਬਜੈਕਟਿਵ ਆਈਡੇਲਿਜ਼ਮ) ਦਾ ਫਲਸਫਾ ਸਾਨੂੰ ਬ੍ਰਹਮਾ, ਜੀਵ ਅਤੇ ਪ੍ਰਕਿਰਤੀ ਦੇ ਆਪਸੀ ਸਬੰਧ ਬਾਬਤ, ਭੇਦ-ਅਭੇਦ, ਦਵੈਤ ਅਤੇ ਅਦਵੈਤ ਵਿਧੀ ਰਾਹੀਂ ਗਿਆਨ ਦੇ ਕੇ ਚੇਤੰਨ ਕਰਦਾ ਹੈ।ਸਾਡੀਆਂ ਅਜੋਕੀਆਂ ਪੀੜ੍ਹੀਆਂ ਨੂੰ ਸੋਚਣ ਦਾ ਮੌਕਾ ਮਿਲਦਾ ਕਿ ਬੁੱਧ ਅਤੇ ਜੈਨ ਫਲਸਫੇ ਦੇ ਗ੍ਰੰਥ ਸਾਡੇ ਕੋਲੋਂ ਕਿਸਨੇ, ਕਿਉਂ ਖੋਹੇ ਅਤੇ ਨਾਲੰਦਾ ਵਰਗੀਆਂ ਮਹਾਨ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਨੂੰ ਕਿਸ ਨੇ, ਕਿਉਂ ਸਾੜ ਕੇ ਸੁਆਹ ਕਰਕੇ ਸਾਨੂੰ ਇਨ੍ਹਾਂ ਮਹਾਨ ਫਲਸਫਿਆਂ ਤੋਂ ਵਾਂਝੇ ਕੀਤਾ! ਲੋੜ ਤਾਂ ਸੀ ਕਿ ਇਸ ਦਿਨ ਪਿੰ੍ਰਟ ਤੇ ਬਿਜਲਈ ਸੰਚਾਰ ਸਾਧਨਾਂ ਵਿੱਚ, ਵਿਿਦਅਕ ਅਦਾਰਿਆਂ ਵਿੱਚ, ਲੇਖਕਾਂ ਤੇ ਵਿਦਵਾਨਾਂ, ਨੌਜੁਆਨਾਂ ਤੇ ਵਿਿਦਆਰਥੀਆਂ, ਸਮਾਜ ਦੇ ਵੱਖ ਵੱਖ ਵਰਗਾਂ ਅਤੇ ਵੱਖ ਵੱਖ ਪੀੜ੍ਹੀਆਂ ਦਰਮਿਆਨ ਕਬੀਰ ਜੀ ਦੇ ਫਲਸਫੇ ਦੇ ਉਪਰ ਨਿੱਠ ਕੇ ਚਰਚਾ ਹੁੰਦੀ ਤਾਕਿ ਸਾਡੀ ਨਵੀਂ ਪੀੜੀ ਸਮਾਜ ਵਿੱਚ ਪਸਰ ਰਹੇ ਮੌਜੂਦਾ ਘੁੱਪ ਹਨੇਰ ਤੋਂ ਛੁਟਕਾਰਾ ਪਾਉਣ ਵਾਸਤੇ ਕਬੀਰ ਜੀ ਦੇ ਜੀਵਣ ਤੋਂ, ਫਲਸਫੇ ਤੋਂ ਅਤੇ ਅਮਲਾਂ ਤੋਂ, ਸਮਾਜ ਨੂੰ ਸੁਧਾਰਨ ਦੇ ਲਈ, ਇਸ ਨੂੰ ਚੰਗੇਰਾ ਬਣਾਉਣ ਦੇ ਲਈ ਕੁੱਝ ਸੇਧ ਲੈ ਸਕਦੀ।ਪਰ ਅਜਿਹਾ ਹੋਇਆ ਨਹੀਂ।ਇਸ ਤਪਦੇ ਮਾਰੂਥਲ ਵਿੱਚ ਵੀ ਇੱਕ ਬੁੱਲਾ ਸੀਤ ਹਵਾ ਦਾ ਆਇਆ! ਯੁਵਕ ਸੇਵਾਂਵਾਂ ਪੰਜਾਬ ਯੂਨੀਵਰਸਿਟੀ ਦੀ ਪਹਿਲ ਕਦਮੀ ਕਾਰਨ ਸਰਕਾਰੀ ਈਵਨਿੰਗ ਕਾਲਜ ਲੁਧਿਆਣਾ ਅਤੇ ਹੋਰ ਸੰਸਥਾਵਾਂ ਨੇ ਰਲ ਕੇ ਕਬੀਰ ਜੀ ਦੀ ਬਾਣੀ ਦੀ ਆਧੁਨਿਕ ਸੰਦਰਭ ਵਿੱਚ ਸਾਰਥਕਤਾ ਬਾਬਤ ਇੱਕ ਵੈਬੀਨਾਰ ਕੀਤਾ।ਇਸ ਅਤਿ ਸਾਰਥਕ ਯਤਨ ਵਿੱਚ ਜ਼ੂਮ ਰਾਹੀਂ ਬਹੁਤ ਸਾਰੇ ਵਿਿਦਆਰਥੀਆਂ
ਨੇ ਵੀ ਸ਼ਮੂਲੀਅਤ ਕੀਤੀ! ਸੰਤ ਕਬੀਰ ਦਾਸ ਜੀ ਦੀ ਬਾਣੀ ਦੀ ਮੌਜੂਦਾ ਸਥਿਤੀ ਵਿੱਚ ਸਾਰਥਿਕਤਾ ਬਾਬਤ ਗੱਲ ਨੇ ਉਨ੍ਹਾਂ ਦੀ ਖੋਜੀ ਬ੍ਰਿਤੀ ਅਤੇ ਪ੍ਰਸ਼ਨ-ਉੱਤਰ ਰਾਹੀਂ ਸ਼ੰਕਾ ਨਵਿਰਤੀ ਦੇ ਵਿਧੀ ਵਿਧਾਨ ਵੱਲ ਝਾਤ ਪਵਾਈ ਹੈ, ‘ਓਇ ਜੁ ਦੀਸਹਿ ਅੰਬਰਿ ਤਾਰੇ॥ਕਿਿਨ ਓਇ ਚੀਤੇ ਚੀਤਨਹਾਰੇ॥1॥ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ॥ ਬੂਝੈ ਬੂਝਨਹਾਰੁ ਸਭਾਗਾ॥ ਸਾਨੂੰ ਇਹ ਵੀ ਪਤਾ ਚੱਲਿਆ ਕਿ ਸੂਰਜ ਚੰਦ ਆਦਿ ਵਿੱਚ ਇੱਕੋ ਹੀ ਬ੍ਰਹਿਮੰਡੀ ਊਰਜਾ ਦਾ ਪਸਾਰਾ ਹੈ, ‘ਸੂਰਜ ਚੰਦੁ ਕਰਹਿ ਉਜੀਆਰਾ ॥ ਸਭ ਮਹਿ ਪਸਰਿਆ ਬ੍ਰਹਮ ਪਸਾਰਾ’॥ਗਿਆਨ ਪ੍ਰਾਤਪ ਹੋਣ ਨਾਲ ਅਕਲ ਉਪਰ ਪਿਆ ਵਹਿਮਾਂ–ਭਰਮਾਂ ਦਾ ਪਰਦਾ ਹਟ ਜਾਂਦਾ ਹੈ, ‘ਦੇਖੌ ਭਾਈ ਗਾਨ ਕੀ ਆਈ ਆਂਧੀ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥ਤਰਕ ਸੰਗਤ ਵਿਚਾਰ ਰਾਹੀਂ ਕਰਮ ਕਾਂਡ ਦਾ ਪਰਦਾ ਫਾਸ਼ ਕਰਦੇ ਹੋਏ,
ਤੀਰਥ ਇਸ਼ਨਾਨ ਨਾਲ ਮਨ ਦੀ ਸ਼ੁੱਧੀ ਹੋਣ ਉਪਰ ਸਵਾਲ ਖੜ੍ਹਾ ਕਰਦੇ ਹੋਏ, ਮਨ, ਬਚਨ, ਕਰਮ ਦੀ ਸ਼ੁਧਤਾ ਦਾ ਹੋਕ ਦਿੰਦੇ ਹੋਏ, ਕਹਿਣੀ ਤੇ ਕਥਨੀ ਇੱਕ ਹੋਣ ਦੀ ਅਹਿਮੀਅਤ ਦਸਦੇ ਹੋਏ ਕਬੀਰ ਸਾਹਿਬ ਕਹਿੰਦੇ ਹਨ, ‘ਨਗਨ ਫਿਰਤ ਜੌ ਪਾਈਐ ਜੋਗੁ॥ਬਨ ਕਾ ਮਿਰਗੁ ਮੁਕਤਿ ਸਭੁ ਹੋਗੁ’॥ ‘ਸੰਧਿਆ ਪ੍ਰਾਤ ਇਸ ̃ਾਨੁ ਕਰਾਹੀ ॥ ਜਿਉ ਭਏ ਦਾਦੁਰ ਪਾਨੀ ਮਾਹੀ’॥ ‘ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ’॥‘ਲਉਕੀ ਅਠਸਠਿ ਤੀਰਥ ਨੑਾਈ ॥ ਕਉਰਾਪਨੁ ਤਊ ਨ ਜਾਈ’॥‘ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ’, ਵਰਗੇ ਵਾਕ ਸਾਨੂੰ ਆਪਣੇ ਮਨ ਵਿੱਚੋਂ ਕੁੜਤਣ ਦੂਰ ਕਰਨ ਦਾ, ਆਪਣੇ ਗੁਣਾਂ ਵਿੱਚ ਹਕੀਕੀ ਬਦਲਾਅ ਵੱਲ ਦਾ ਰਸਤਾ ਖੋਜਣ ਦੀ ਪ੍ਰੇਰਣਾ ਦਿੰਦੇ ਹਨ । ਕਬੀਰ ਜੀ ਸਜੀਵ ਨੂੰ ਮਾਰ ਕੇ ਨਿਰਜੀਵ ਦੀ ਪੂਜਾ ਕਰਨ; ਨਿਰਜੀਵ ਦੀ ਪੂਜਾ ਲਈ ਸਜੀਵ ਫੁੱਲਾਂ ਨੂੰ ਡਾਲੀ ਨਾਲੋਂ ਤੋੜਨ ਉਪਰ ਪ੍ਰਸ਼ਨ ਖੜ੍ਹਾ ਕਰਦੇ ਹਨ, ‘ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ’॥ ਚੰਗੀ ਬੁਰੀ ਸੰਗਤ ਦਾ ਪ੍ਰਭਾਵ ਦਸਦੇ ਹਨ ਕਿ ਦੁਰਜਨ ਦੀ ਖੁਸ਼ੀ ਭਲੇ ਪੁਰਸ਼ਾਂ ਦੇ ਦੁੱਖ ਤੇ ਕਸ਼ਟ ਦਾ ਕਾਰਨ ਬਣਦੀ ਹੈ, ‘ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ॥ ਉਹ ਝੂਲੈ ਉਹ ਚੀਰੀਐ ਸਾਕਤ ਸੰਗੁਨ ਹੇਰਿ’ ॥ ਪਰ ਬੁਰੀ ਸੰਗਤ ਹੋਣ ‘ਤੇ ਵੀ ਬਚਾਅ ਕਰਨਾ ਜਰੂਰੀ ਦਸਦੇ ਹਨ, ‘ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ॥ ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ’ ॥ ਇਸੇ ਤਰ੍ਹਾਂ ਧੱਕੇ ਨਾਲ ਟੈਕਸ ਵਸੂਲਣ ਬਾਬਤ ਕਹਿੰਦੇ ਹਨ, ‘ਕਬੀਰ ਜ ੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ’॥ ਕਬੀਰ ਜੀ ਸਾਨੂੰ ਪ੍ਰਪੰਚ ਅਤੇ ਕੂੜ ਵਿੱਚੋਂ ਕੱਢ ਕੇ ਹਕੀਕਤ ਨਾਲ ਰੂਬਰੂ ਕਰਵਾਉਂਦੇ ਹਨ, ‘ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥2॥ ਕਬੀਰ ਜੀ ਰਾਜਿਆਂ ਦੇ ਪਿੱਛੇ ਲੱਗਣ ਤੋਂ ਵਰਜਦੇ ਹੋਏ, ਜਾਤ ਪਾਤ ਦਾ ਖੰਡਨ ਕਰਦੇ ਹੋਏ, ਗਿਆਨ ਨੂੰ ਜਾਤ ਤੇ ਧਰਮ ਨਾਲੋਂ ਵੱਖ ਕਰਦੇ ਹੋਏ ਅਤੇ ਗਿਆਨ ਪ੍ਰਾਪਤੀ ਦੇ ਲਈ ਸਾਧਨ ਦਸਦੇ ਹਨ, ‘ਤੂੰ ਬਾਮੑਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥ ਤੁਮੑ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ॥ ਸਤਸੰਗ ਦੇ ਲਈ ਰੁੱਖੀ ਮਿਸੀ ਵਾਲੇ ਬਿਦਰ ਕੋਲ
ਬੈਠ ਕੇ ਰਾਤ ਭਰ ਚਰਚਾ ਬਚਨ ਬਿਲਾਸ ਨੂੰ ਤਰਜੀਹ ਦਿੰਦੇ ਹਨ, ‘ਰਾਜਨ ਕਉਨੁ ਤੁਮਾਰੈ ਆਵੈ॥ ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ॥ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ॥ ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ॥ ‘ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ’॥ ਨਾਲ ਨਰਕ ਸੁਰਗ ਨੂੰ ਰੱਦ ਕਰਦੇ ਹਨ।ਗਰੀਬ, ਕਮਜੋਰ ਤੇ ਮਜਲੂਮ ਦੇ ਹੱਕ ਵਿੱਚ ਖੜ੍ਹਨ ਦਾ, ਬੇਇਨਸਾਫੀ ਤੇ ਜ਼ੁਲਮ ਵਿਰੁੱਧ ਮੈਦਾਨ ਵਿੱਚ ਉਤਰ ਕੇ ਜੂਝਣ ਦਾ ਹੋਕਾ ਦਿੰਦੇ ਹਨ, ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ’॥ ਹੰਕਾਰੀ ਵਿਖਾਵੇ
ਵਾਲੇ ਹੁਕਮਰਾਨਾਂ ਨੂੰ ਅਲਪਕਾਲੀਨ ਦਸਦੇ ਹਨ, ‘ਕੋੳ ੂ ਹਰਿ ਸਮਾਨਿ ਨਹੀ ਰਾਜਾ॥ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ’॥ਸੰਤਾਂ (ਚੰਗੇ ਇਨਸਾਨਾਂ) ਦੀ ਗੱਲ ਮੰਨਣੀ ਤੇ ਮਾੜਿਆਂ ਨੂੰ ਡੰਨ ਦੇਣ ਦਾ ਸੰਕਲਪ ਦ੍ਰਿੜ ਕਰਦੇ ਹੋਏ ਕਹਿੰਦੇ ਹਨ, ‘ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ’॥ ਗਿਆਨ ਪ੍ਰਾਪਤੀ ਦੇ ਲਈ ਪੇਟ ਦੀ ਭੁੱਖ ਮਿਟਾਉਣੀ ਤੇ ਹੋਰ ਜੀਵਣ ਲੋੜਾਂ ਦੀ ਪੂਰਤੀ ਜਰੂਰੀ ਹੈ ਸੋ ਹੁਕਰਾਨਾਂ ਕੋਲ ਨਿਗੂਣੀ ਪਗਾਰ ਤੇ ਕੰਮ ਕਰਨ ਦੀ ਥਾਂ ਲੋੜਾਂ ਦੀ ਪੂਰਤੀ ਦੀ ਮੰਗ ਦਾ ਹੱਕ ਬੁਲੰਦ ਕਰਕੇ ਹੋਕਾ ਦਿੰਦੇ ਹਨ ਤੇ ਕਹਿੰਦੇ ਹਨ ਕਿ ਮੈਂ ਤਾਂ ਅਤਿ ਲੋੜੀਂਦੀਆਂ ਵਸਤਾਂ ਹੀ ਮੰਗੀਆਂ ਹਨ ਕੋਈ ਲਾਲਚ ਨਹੀਂ ਕੀਤਾ, ‘ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ’॥‘ਦੁਇ ਸੇਰ ਮਾਂਗਉ ਚੂਨਾ॥ ਪਾਉ ਘੀਉ ਸੰਗਿ ਲੂਨਾ ॥ ਅਧ ਸੇਰੁ ਮਾਂਗਉ ਦਾਲੇ॥ ਮੋ ਕਉ ਦੋਨਉ ਵਖਤ ਜਿਵਾਲੇ॥ਖਾਟ ਮਾਂਗਉ ਚਉਪਾਈ॥ਸਿਰਹਾਨਾ ਅਵਰ ਤੁਲਾਈ॥ਊਪਰ ਕਉ ਮਾਂਗਉ ਖੀਂਧਾ’॥ ‘ਮੈ ਨਾਹੀ ਕੀਤਾ ਲਬੋ’॥ਜੀਵਣ ਦੇ ਵੱਖ ਵੱਖ ਸ਼ੋਭਿਆਂ ਵਿੱਚ ਫਿਰਦੇ ਭੇਖੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਛਲਾਵੇ ਤੋਂ ਅਪਣਾ ਬਚਾਅ ਕਰਨ ਵੱਲ ਵੱਧਦੇ ਕਹਿੰਦੇ ਹਨ, ‘ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨੑਾ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ’॥ ਨਿੱਤ ਦੇ ਟੈਕਸਾਂ ਵਾਲਿਆਂ ਤੇ ਠੱਗੀਆਂ ਮਾਰਨ ਵਾਲਿਆਂ ਨੇ ਲੋਕਾਂ ਦਾ ਜੀਵਣ ਕਿਸ ਕਦਰ ਦੁੱਭਰ ਕਰ ਰੱਖਿਆ ਹੈ, ‘ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ॥ ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ’॥ ਸਾਰਾ ਬ੍ਰਿਤਾਂਤ ਦਸਦੇ ਹੋਏ ਕਬੀਰ ਜੀ ਸਾਨੂੰ ਜਿਉਂਦੇ ਲੋਕਾਂ ਦੀ ਤੇ ਸੰਬੰਧੀਆਂ ਦੀ ਸੇਵਾ ਕਰਨ ਵਾਸਤੇ ਕਹਿੰਦੇ ਹੋਏ ਜਿਉਂਦਿਆਂ ਨੂੰ ਰੋਟੀ ਨਾ ਦੇਣ ਪਰ ਮਰਿਆਂ ਦੇ ਸਰਾਧ ਕਰਵਾਉਣ ਬਾਬਤ ਕਹਿੰਦੇ ਹਨ, ‘ ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ’॥ ਆਪਣੇ ਆਪ ਨੂੰ ਸਹੀ ਰੱਖਣ ਵਾਸਤੇ ਰਸਤੇ ਤੋਂ ਭਟਕਣ ਨਾ ਦੇਣ ਵਾਸਤੇ ਅਲੋਚਨਾ ਸੁਣਨਾ ਜਰੂਰੀ ਹੈ।ਚਾਪਲੂਸਾਂ ਦੀ ਥਾਂ ਅਲੋਚਕਾਂ ਦੇ ਕਹੇ ਉਪਰ ਧਿਆਨ ਕੇਂਦ੍ਰਤ ਕਰੀਏ ਤਾਕਿ ਗਲਤੀਆਂ ਦਾ ਸੁਧਾਰ ਹੋ ਸਕੇ, ‘ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ’॥ ‘ਨਿੰਦਾ ਕਰੈ ਸੁ ਹਮਰਾ ਮੀਤੁ ॥ ਨਿੰਦਕ ਮਾਹਿ ਹਮਾਰਾ ਚੀਤੁ’ ॥ ਕਬੀਰ ਜੀ ਕਹਿੰਦੇ ਹਨ ਕਿ ਜੋ ਕਿਸੇ ਹੋਰ ਨਾਲ ਵਾਪਰ ਰਿਹਾ ਹੈ ਉਹ ਸਾਡੇ ਨਾਲ ਵੀ ਵਾਪਰ ਸਕਦਾ ਹੈ, ਅਸੀਂ ਵੇਖਿਆ ਹੀ ਹੈ ਕਿ ਕਰੋਨਾ ਮਹਾਮਾਂਰੀ ਵਿੱਚ ਘਰ-ਘਰ ਵਿੱਚ ਵਾਪਰਿਆ ਹੈ ਕਿਤੇ ਪਹਿਲਾਂ ਕਿਤੇ ਪਿੱਛੋਂ, ‘ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ’॥ ਬਚਾਅ ਇਸੇ ਵਿੱਚ ਹੈ ਕਿ
ਸਾਰੇ ਮਿਲ ਕੇ ਰਹੀਏ! ‘ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ॥ ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ’ ॥ਸਪਸ਼ਟ ਹੈ ਕਿ ਆਪਸ ਵਿੱਚ ਕੁੱਝ ਬਦਲਾਅ ਲਿਆ ਕੇ ਦੂਜਿਆਂ ਨਾਲ ਮਿਲ ਕੇ ਰਹਿਣ ਨਾਲ ਹੀ ਅਸੀਂ ਇਨ੍ਹਾਂ ਮੁਸੀਬਤਾਂ ਦਾ ਮੁਕਾਬਲਾ ਕਰ ਸਕਦੇ ਹਾਂ ।

ਡਾ. ਪਿਆਰਾ ਲਾਲ ਗਰਗ ਡਾ. ਪਿਆਰਾ ਲਾਲ ਗਰਗ

Leave a Reply

Your email address will not be published. Required fields are marked *