ਚੰਡੀਗੜ੍ਹ, 15 ਫਰਵਰੀ (ਬਿਊਰੋ)- ਪੰਜਾਬ ਵਿਚ 20 ਫਰਵਰੀ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਵੋਟਰ ਇਲੈਕਟਰ ਫ਼ੋਟੋ ਪਛਾਣ ਪੱਤਰ (ਐਪਿਕ) ਤੋਂ ਇਲਾਵਾ 12 ਹੋਰ ਵਿਕਲਪਕ ਦਸਤਾਵੇਜ਼ਾਂ ਨੂੰ ਆਪਣੀ ਪਛਾਣ ਦੇ ਸਬੂਤਾਂ ਵਜੋਂ ਵਰਤ ਕੇ ਆਪਣੀ ਵੋਟ ਪਾ ਸਕਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਫੋਟੋ ਪਛਾਣ ਪੱਤਰ (ਐਪਿਕ, ਜਿਸ ਨੂੰ ਵੋਟਰ ਆਈ.ਡੀ. ਕਾਰਡ ਵੀ ਕਿਹਾ ਜਾਂਦਾ ਹੈ) ਨਹੀਂ ਹੈ, ਉਹ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਫੋਟੋ ਸਮੇਤ ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਐਨ.ਪੀ.ਆਰ ਤਹਿਤ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਵਾਲੇ ਪੈਨਸ਼ਨ ਦਸਤਾਵੇਜ਼, ਕੇਂਦਰ ਜਾਂ ਰਾਜ ਸਰਕਾਰਾਂ ਜਾਂ ਜਨਤਕ ਖੇਤਰ ਦੇ ਅਦਾਰਿਆਂ/ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਜਾਰੀ ਕੀਤੇ ਸੇਵਾ ਆਈ.ਡੀ ਕਾਰਡ (ਫੋਟੋ ਸਮੇਤ), ਸੰਸਦ ਮੈਂਬਰਾਂ/ਵਿਧਾਇਕਾਂ/ਐਮ.ਐਲ.ਸੀ ਨੂੰ ਜਾਰੀ ਕੀਤੇ ਅਧਿਕਾਰਤ ਪਛਾਣ ਪੱਤਰ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸਕਤੀਕਰਨ ਮੰਤਰਾਲੇ ਵਲੋਂ ਜਾਰੀ ਯੂਨੀਕ ਡਿਸਅਬਿਲਟੀ ਆਈਡੀ (ਯੂਡੀਆਈਡੀ) ਦਾ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਦੇ ਹਨ। ਇਸ ਤਰ੍ਹਾਂ ਕੁੱਲ 12 ਦਸਤਾਵੇਜ਼ ਵੋਟ ਪਾਉਣ ਲਈ ਪਛਾਣ ਦੇ ਸਬੂਤ ਵਜੋਂ ਵਰਤੇ ਜਾ ਸਕਦੇ ਹਨ।
Related Posts
‘ਕੰਗਨਾ ਰਣੌਤ ਮੰਗੇ ਮਾਫੀ’, ਕਿਸਾਨ ਅੰਦੋਲਨ ਵਾਲੇ ਬਿਆਨ ਨੂੰ ਲੈ ਕੇ ਘਮਾਸਾਨ ਜਾਰੀ; ਹੁਣ ਸਰਵਣ ਸਿੰਘ ਪੰਧੇਰ ਨੇ ਬੋਲਿਆ ਹਮਲਾ
ਚੰਡੀਗੜ੍ਹ। ਕਿਸਾਨ ਆਗੂ ਸਰਵਨ ਪੰਧੇਰ ਨੇ ਅਭਿਨੇਤਰੀ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ…
ਦਿੱਲੀ ਏਅਰਪੋਰਟ ਤੋਂ 24 ਸਾਲਾ ਨੌਜਵਾਨ ਬਜ਼ੁਰਗ ਬਣ ਕੇ ਜਾ ਰਿਹਾ ਸੀ ਕੈਨੇਡਾ, ਸੀਆਈਐੱਸਐਫ ਮੁਲਾਜ਼ਮਾਂ ਨੇ ਕੀਤਾ ਕਾਬੂ
ਨਵੀਂ ਦਿੱਲੀ, ਦਿੱਲੀ ਏਅਰਪੋਰਟ ਤੋਂ 24 ਸਾਲਾ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਜਿਹੜਾ 67 ਸਾਲ ਦਾ ਬਜ਼ੁਰਗ ਬਣ ਕੇ ਕੈਨੇਡਾ…
ਭਾਰਤ ਨੇ ਹਾਕੀ ਵਿੱਚ ਜਿੱਤਿਆ ਕਾਂਸੀ ਦਾ ਤਗ਼ਮਾ
ਪੈਰਿਸ , ਵੀਰਵਾਰ ਨੂੰ ਪੈਰਿਸ ਸਮੇਂ ਮੁਤਾਬਕ ਦੁਪਹਿਰ 3.51 ਵਜੇ ਦਾ ਉਹ ਮਾਣ-ਮੱਤਾ ਪਲ। ਟੀਮ ਦੇ ਪ੍ਰੇਰਨਾ ਸਰੋਤ ਖਿਡਾਰੀ ਅਤੇ…