ਪੈਰਿਸ , ਵੀਰਵਾਰ ਨੂੰ ਪੈਰਿਸ ਸਮੇਂ ਮੁਤਾਬਕ ਦੁਪਹਿਰ 3.51 ਵਜੇ ਦਾ ਉਹ ਮਾਣ-ਮੱਤਾ ਪਲ। ਟੀਮ ਦੇ ਪ੍ਰੇਰਨਾ ਸਰੋਤ ਖਿਡਾਰੀ ਅਤੇ ਗੋਲ ’ਤੇ ਕੰਧ ਬਣ ਕੇ ਡਟੇ ਰਹਿਣ ਵਾਲੇ ਪੀਆਰ ਸ੍ਰੀਜੇਸ਼ ਆਪਣੀ ਟੀਮ ਅੱਗੇ ਬਾਹਾਂ ਫੈਲਾ ਕੇ ਖੜ੍ਹੇ ਹੋ ਗਏ। ਜਿਵੇਂ ਉਹ ਸਾਰੇ 18 ਖਿਡਾਰੀਆਂ ਨੂੰ ਆਪਣੀ ਬੁੱਕਲ ਵਿੱਚ ਲੈ ਲੈਣਾ ਚਾਹੁੰਦੇ ਹੋਣ। ਟੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੀ ਜੈ-ਜੈਕਾਰ ਕੀਤੀ। ਕਿਉਂਕਿ ਉਹ ਇੱਕ ਅਜਿਹੇ ਸੰਕਟਮੋਚਕ ਹਨ ਜਿਨ੍ਹਾਂ ਬਾਰੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ, ‘‘ਉਹ ਹਮੇਸ਼ਾ ਟੀਮ ਨੂੰ ਬਚਾਉਂਦੇ ਹਨ, ਜਿਵੇਂ ਉਨ੍ਹਾਂ ਅੱਜ ਕੀਤਾ।’’ ਭਾਰਤ ਨੇ ਰੋਮਾਂਚਕ ਮੁਕਾਬਲੇ ਵਿੱਚ ਸਪੇਨ ਨੂੰ 2-1 ਨਾਲ ਹਰਾ ਕੇ ਹਾਕੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਨੇ 1972 ਮਗਰੋਂ ਪਹਿਲੀ ਵਾਰ ਲਗਾਤਾਰ ਦੂਸਰਾ ਓਲੰਪਿਕ ਹਾਕੀ ਤਗ਼ਮਾ ਜਿੱਤਿਆ। ਕਪਤਾਨ ਹਰਮਨਪ੍ਰੀਤ ਸਿੰਘ ਕਹਿੰਦੇ ਹਨ, ‘‘ਹਾਕੀ ਵਾਪਸ ਆ ਗਈ ਹੈ।’’ ਇਸ ਮਗਰੋਂ ਟੋਕੀਓ ਓਲੰਪਿਕ ਦੇ ਜਸ਼ਨ ਨੂੰ ਦੁਹਰਾਉਂਦਿਆਂ ਸ੍ਰੀਜੇਸ਼ ਗੋਲ ਪੋਸਟ ’ਤੇ ਚੜ੍ਹ ਗਏ। ਅਸਲ ਵਿੱਚ ਇਹ ਸ੍ਰੀਜੇਸ਼ ਦਾ ਆਖ਼ਰੀ ਮੈਚ ਸੀ। ਜਸ਼ਨ ਦੇ ਇਸ ਮਾਹੌਲ ਵਿੱਚ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਮਹਾਨ ਗੋਲਚੀ ਨੂੰ ਆਪਣੇ ਮੋਢਿਆਂ ’ਤੇ ਚੁੱਕ ਲਿਆ। ਸਪੇਨ ਨੇ ਇਸ ਮੁਕਾਬਲੇ ਵਿੱਚ ਭਾਰਤੀਆਂ ਨੂੰ ਅਖ਼ੀਰ ਤੱਕ ਸਖ਼ਤ ਚੁਣੌਤੀ ਦਿੱਤੀ। ਆਖ਼ਰੀ 60 ਸਕਿੰਟਾਂ (ਇੰਕ ਮਿੰਟ) ਵਿੱਚ ਚਾਰ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਭਾਰਤੀ ਡਿਫੈਂਡਰ ਡਟੇ ਰਹੇ। ਜਿਵੇਂ ਕਿ ਕੋਚ ਕ੍ਰੈਗ ਫੁਲਟਨ ਨੇ ਕਿਹਾ, ‘‘ਟੀਮ ਪੂਰੀ ਤਰ੍ਹਾਂ ਤਿਆਰ ਸੀ। ਦਬਾਅ ਸਾਹਮਣੇ ਉਸ ਦਾ ਹੌਸਲਾ ਨਹੀਂ ਟੁੱਟਿਆ। ਸ਼ੁਰੂ ਤੋਂ ਹੀ ਹਮਲਾਵਰ ਸਪੇਨ ਨੇ ਆਖ਼ਰੀ ਪੰਜ ਮਿੰਟ ਵਿੱਚ ਭਾਰਤੀ ਖੇਤਰ ਵਿੱਚ ਲਗਾਤਾਰ ਹਮਲੇ ਕੀਤੇ। ਸਾਡੇ ਖਿਡਾਰੀ ਥੋੜ੍ਹੇ ਬੇਚੈਨ ਹੋ ਗਏ ਸਨ। ਹਰਮਨਪ੍ਰੀਤ, ਜੋ ਆਮ ਕਰਕੇ ਸ਼ਾਂਤ ਰਹਿੰਦੇ ਹਨ, ਨੇ ਆਖ਼ਰੀ ਮਿੰਟ ਵਿੱਚ ਭਾਰਤ ਦੇ ਡੇਂਜਰ ਏਰੀਏ ਵਿੱਚ ਜੋਰਡੀ ਬੋਨਾਸਟ੍ਰੇ ਨੂੰ ਪਛਾੜਿਆ ਅਤੇ ਇੱਕ ਹੋਰ ਪੈਨਲਟੀ ਕਾਰਨਰ ਦਿੱਤਾ। ਹਾਲਾਂਕਿ, ਭਾਰਤ ਗੇਂਦ ਨੂੰ ਰੋਕਣ ਵਿੱਚ ਸਫਲ ਰਿਹਾ। ਫਿਰ ਤਾਂ ਜਜ਼ਬਾਤ ਦਾ ਸੈਲਾਬ ਵਹਿ ਤੁਰਿਆ ਅਤੇ ਖਿਡਾਰੀ ਛਾਲਾਂ ਮਾਰਨ ਲੱਗੇ। ਕੋਚ ਵਜੋਂ ਅਹੁਦਾ ਸੰਭਾਲਣ ਮਗਰੋਂ ਪਿਛਲੇ 14 ਮਹੀਨਿਆਂ ਤੋਂ ਕ੍ਰੈਗ ਫੁਲਟਨ ਹਮੇਸ਼ਾ ਵਿਸ਼ਵਾਸ ਬਣਾਉਣ ਅਤੇ ਡਿਫੈਂਸ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦੇ ਰਹੇ ਹਨ। ਅੱਜ ਫੁਲਟਨ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਸਨ।
Related Posts
ਸ਼ੁਭਮਨ ਗਿੱਲ ਨੇ ਇੱਕ ਘੰਟੇ ਤੱਕ ਕੀਤਾ ਅਭਿਆਸ
ਅਹਿਮਦਾਬਾਦ— ਭਾਰਤੀ ਕ੍ਰਿਕਟ ਟੀਮ ਲਈ ਇਹ ਚੰਗੀ ਖਬਰ ਕਹੀ ਜਾ ਸਕਦੀ ਹੈ ਕਿ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਡੇਂਗੂ ਬੁਖਾਰ ਤੋਂ…
South Africa vs India : ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
ਸਪੋਰਟਸ ਡੈਸਕ : ਬੀਸੀਸੀਆਈ ਪੁਰਸ਼ ਚੋਣ ਕਮੇਟੀ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਲਈ ਟੀਮ ਦਾ ਐਲਾਨ ਕੀਤਾ।…
India Pakistan Relations : ਭਾਰਤ-ਪਾਕਿਸਤਾਨ ਦੀ ‘ਲੜਾਈ’ ਕਾਰਨ Champions Trophy 2025 ਠੰਢੇ ਬਸਤੇ ‘ਚ
ਇਸਲਾਮਾਬਾਦ (ICC Champions Trophy 2025) : ਚੈਂਪੀਅਨਸ ਟਰਾਫੀ ਅਗਲੇ ਸਾਲ ਦੇ ਸ਼ੁਰੂ ‘ਚ ਪਾਕਿਸਤਾਨ ‘ਚ ਹੋਣੀ ਹੈ ਪਰ ਭਾਰਤ ਨੇ…