ਧੂਰੀ, 15 ਫਰਵਰੀ (ਬਿਊਰੋ)- ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਧੂਰੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਧੂਰੀ ਪੰਜਾਬ ਦੀ ਸਭ ਤੋਂ ਵੀ.ਆਈ.ਪੀ ਅਤੇ ਹੌਟ ਸੀਟ ਹੈ ਕਿਉਂਕਿ ਭਗਵੰਤ ਮਾਨ ਧੂਰੀ ਤੋਂ ਚੋਣ ਲੜ ਰਹੇ ਹਨ ਅਤੇ ‘ਆਪ’ ਦੇ ਸੀ.ਐੱਮ ਉਮੀਦਵਾਰ ਹਨ। ਲਗਭਗ ਸਾਰੇ ਸਰਵੇਖਣ ਇਹ ਦਿਖਾ ਰਹੇ ਹਨ ਕਿ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਭਗਵੰਤ ਮਾਨ ਪੰਜਾਬ ਦੇ ਸੀ.ਐੱਮ. ਬਣਨ ਜਾ ਰਹੇ ਹਨ।
ਇਸ ਦੌਰਾਨ ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੰਨੀ ਸਾਬ੍ਹ ਆਪਣੀਆਂ ਦੋਵੇਂ ਸੀਟਾਂ ਹਾਰ ਰਹੇ ਹਨ ਅਤੇ ਭਗਵੰਤ ਮਾਨ ਘੱਟੋ-ਘੱਟ 51,000 ਸੀਟਾਂ ਤੋਂ ਜਿੱਤ ਰਹੇ ਹਨ। ਕੇਂਦਰ ਨਾਲ ਸਾਡੇ ਬਹੁਤ ਮਤਭੇਦ ਹਨ ਪਰ ਅਸੀਂ ਕਦੇ ਵੀ ਦੇਸ਼ ਦੇ ਮੁੱਦਿਆਂ ‘ਤੇ ਕੇਂਦਰ ਨਾਲ ਰਾਜਨੀਤੀ ਨਹੀਂ ਕੀਤੀ। ਅਸੀਂ ਪੰਜਾਬ ਲਈ ਕੇਂਦਰ ਨਾਲ ਮਿਲ ਕੇ ਚੱਲਾਂਗੇ।