ਬੰਗਾ, 25 ਨਵੰਬਰ (ਬਿਊਰੋ)- ਸ਼ਹੀਦ – ਏ – ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਦੇ ਸਮਾਰਕ ‘ਤੇ ਸਿਜਦਾ ਕਰਨ ਪੁੱਜੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਖਿਆ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਉਨ੍ਹਾਂ ਆਖਿਆ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਪਰ ਦੇਸ਼ ਅਜੇ ਸ਼ਹੀਦਾਂ ਦੇ ਸੁਪਨਿਆਂ ਤੋਂ ਅਧੂਰਾ ਰਹਿ ਗਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਕਰਜ਼ਾਈ ਕਰਨ ‘ਚ ਕਾਂਗਰਸ ਅਕਾਲੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ‘ਤੇ ਰਾਜ ਕੀਤਾ ਪਰ ਪੰਜਾਬ ਨੂੰ ਆਰਥਕ ਤੌਰ ‘ਤੇ ਮਜ਼ਬੂਤ ਨਾ ਕਰ ਸਕੇ |
Related Posts
ਕਰੂਜ਼ ਸ਼ਿਪ ਡਰੱਗਜ਼ ਮਾਮਲਾ : ਜੇਲ੍ਹ ਤੋਂ ਬਾਹਰ ਆਏ ਆਰੀਅਨ ਖਾਨ
ਮੁੰਬਈ, 30 ਅਕਤੂਬਰ (ਦਲਜੀਤ ਸਿੰਘ)- ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਘਿਰੇ ਸ਼ਾਹਰੁਖ਼ ਦੇ ਬੇਟੇ ਆਰੀਅਨ ਖਾਨ ਅੱਜ ਆਰਥਰ ਰੋਡ ਜੇਲ੍ਹ…
ਨਵਜੋਤ ਸਿੱਧੂ ਦੇ ਅਸਤੀਫ਼ੇ ’ਤੇ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ
ਚੰਡੀਗੜ੍ਹ, 29 ਸਤੰਬਰ (ਦਲਜੀਤ ਸਿੰਘ)- ਨਵਜੋਤ ਸਿੱਧੂ ਵਲੋਂ ਪੰਜਾਬ ਇਕਾਈ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸੂਬਾ ਕਾਂਗਰਸ ਵਿਚ ਪੈਦਾ…
ਅਫ਼ਗ਼ਾਨਿਸਤਾਨ ‘ਚ ਉਥੱਲ-ਪੁਥੱਲ ਵਿਚਕਾਰ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
ਕਾਬੁਲ, 17 ਅਗਸਤ (ਦਲਜੀਤ ਸਿੰਘ)- ਅਫ਼ਗ਼ਾਨਿਸਤਾਨ ‘ਚ ਮਚੀ ਉਥੱਲ-ਪੁਥੱਲ ਵਿਚਕਾਰ ਦੇਸ਼ ਦੇ ਕੁਝ ਹਿੱਸਿਆਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ…