ਬੰਗਾ, 25 ਨਵੰਬਰ (ਬਿਊਰੋ)- ਸ਼ਹੀਦ – ਏ – ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਦੇ ਸਮਾਰਕ ‘ਤੇ ਸਿਜਦਾ ਕਰਨ ਪੁੱਜੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਖਿਆ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਉਨ੍ਹਾਂ ਆਖਿਆ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਪਰ ਦੇਸ਼ ਅਜੇ ਸ਼ਹੀਦਾਂ ਦੇ ਸੁਪਨਿਆਂ ਤੋਂ ਅਧੂਰਾ ਰਹਿ ਗਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਕਰਜ਼ਾਈ ਕਰਨ ‘ਚ ਕਾਂਗਰਸ ਅਕਾਲੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ‘ਤੇ ਰਾਜ ਕੀਤਾ ਪਰ ਪੰਜਾਬ ਨੂੰ ਆਰਥਕ ਤੌਰ ‘ਤੇ ਮਜ਼ਬੂਤ ਨਾ ਕਰ ਸਕੇ |
ਪੰਜਾਬ ਨੂੰ ਕਰਜ਼ਾਈ ਕਰਨ ‘ਚ ਅਕਾਲੀ – ਕਾਂਗਰਸ ਜ਼ਿੰਮੇਵਾਰ : ਮੁਨੀਸ਼ ਸਿਸੋਦੀਆ
