ਚੰਡੀਗੜ੍ਹ : Chandigarh : ਸਿਵਲ ਸੇਵਾਵਾਂ ਪ੍ਰੀਖਿਆ-2023 ਦੀ ਰਿਜ਼ਰਵ ਮੈਰਿਟ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਦੀ ਬੇਟੀ ਪੂਰਨਿਮਾ ਸੂਦਨ ਨੇ ਦੇਸ਼ ਦੀ ਸਭ ਤੋਂ ਵੱਕਾਰੀ ਪ੍ਰੀਖਿਆ ‘ਚ ਸਫਲਤਾ ਹਾਸਲ ਕਰ ਕੇ ਦੀਵਾਲੀ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਇਕ ਖਾਸ ਤੋਹਫਾ ਦਿੱਤਾ ਹੈ।
ਪੰਜਾਬ ਯੂਨੀਵਰਸਿਟੀ ਦੀ ਹੋਣਹਾਰ ਵਿਦਿਆਰਥਣ ਪੂਰਨਿਮਾ ਸੂਦਨ ਦੀਆਂ ਪ੍ਰਾਪਤੀਆਂ ‘ਤੇ ਸਮੁੱਚੇ ਸੂਦਨ ਪਰਿਵਾਰ ਨੂੰ ਮਾਣ ਹੈ। ਪਿਤਾ ਨਾਗੇਸ਼ ਸੂਦਨ ਦਾ ਕਹਿਣਾ ਹੈ ਕਿ ਬੇਟੀ ਨੇ ਇਕ ਨਹੀਂ ਸਗੋਂ ਚਾਰ ਵੱਡੀਆਂ ਪ੍ਰੀਖਿਆਵਾਂ ਪਾਸ ਕਰ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ ਹੈ। ਪੂਰਨਿਮਾ ਸੂਦਨ ਨੇ ਸਿਵਲ ਸਰਵਿਸਿਜ਼ ਪ੍ਰੀਖਿਆ ਤੋਂ ਪਹਿਲਾਂ ਵੀ ਕਈ ਪ੍ਰੀਖਿਆਵਾਂ ‘ਚ ਸਫਲਤਾ ਹਾਸਲ ਕੀਤੀ ਹੈ।
ਪੂਰਨਿਮਾ ਜੋ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਟਾਪਰ ਰਹੀ ਹੈ, ਨੂੰ ਜੂਨ 2021 ‘ਚ ਪੰਜਾਬ ਸਿਵਲ ਸਰਵਿਸਿਜ਼ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪੀਸੀਐਸ (17 ਰੈਂਕ) ਵਜੋਂ ਚੁਣਿਆ ਗਿਆ ਹੈ। ਪਰ ਉਨ੍ਹਾਂ ਆਪਣਾ ਟੀਚਾ ਸਿਰਫ ਆਈਏਐਸ ਬਣਨ ਦਾ ਹੀ ਰੱਖਿਆ ਤੇ ਸਫਲਤਾ ਹਾਸਲ ਕੀਤੀ।