ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸ਼ਾਮ ਤੋਂ ਦੇਸ਼ ਦੇ ਸਭ ਤੋਂ ਦੱਖਣੀ ਕਿਨਾਰੇ ‘ਤੇ ਸਥਿਤ ਕੰਨਿਆਕੁਮਾਰੀ ਦੇ ਪ੍ਰਸਿੱਧ ਵਿਵੇਕਾਨੰਦ ਰਾਕ ਮੈਮੋਰੀਅਲ ਵਿਚ 45 ਘੰਟੇ ਦੀ ਧਿਆਨ ਸਾਧਨਾ ਸ਼ੁਰੂ ਕੀਤੀ। ਕੰਨਿਆਕੁਮਾਰੀ ਪਹੁੰਚ ਕੇ ਉਨ੍ਹਾਂ ਨੇ ਭਗਵਤੀ ਅਮਾਨ ਮੰਦਰ ‘ਚ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਉਹ ਕਿਸ਼ਤੀ ‘ਤੇ ਸਵਾਰ ਹੋ ਕੇ ਤੱਟ ਤੋਂ ਕਰੀਬ 500 ਮੀਟਰ ਦੂਰ ਸਮੁੰਦਰ ‘ਚ ਚੱਟਾਨ ‘ਤੇ ਸਥਿਤ ਵਿਵੇਕਾਨੰਦ ਰਾਕ ਮੈਮੋਰੀਅਲ ਪਹੁੰਚੇ ਅਤੇ ਧਿਆਨ ਸ਼ੁਰੂ ਕੀਤਾ, ਜੋ ਪਹਿਲੀ ਜੂਨ ਤਕ ਚੱਲੇਗਾ। ਰਾਕ ਮੈਮੋਰੀਅਲ ਪਹੁੰਚਣ ਤੋਂ ਬਾਅਦ ਕੇ ਉਨ੍ਹਾਂ ਨੇ ‘ਧਿਆਨ ਮੰਡਪਮ’ ‘ਚ ਆਪਣਾ ਧਿਆਨ ਸ਼ੁਰੂ ਕੀਤਾ।
45 ਘੰਟੇ ਦਾ ਮੌਨ ਵਰਤ ਤੇ ਅੰਨ ਦਾ ਇਕ ਦਾਣਾ ਵੀ ਨਹੀਂ…ਪੀਐੱਮ ਇਸ ਤਰ੍ਹਾਂ ਵਿਵੇਕਾਨੰਦ ਰਾਕ ਮੈਮੋਰੀਅਲ ‘ਚ ਲਗਾ ਰਹੇ ਧਿਆਨ
