Law University Patiala ਬੰਦ ਕਰਨ ਦੇ ਹੁਕਮ, ਅਥਾਰਟੀ ਵੱਲੋਂ ਪੱਤਰ ਜਾਰੀ ਹੋਣ ‘ਤੇ ਮੁੱਖ ਗੇਟ ਨੂੰ ਲੱਗੇ ਤਾਲੇ

ਪਟਿਆਲਾ : ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (Rajiv Gandhi National University of Law) ਦੀ ਅਥਾਰਟੀ ਵੱਲੋਂ ਅਗਲੇ ਹੁਕਮਾਂ ਤਕ ਯੂਨੀਵਰਸਿਟੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨl ਇਸ ਸਬੰਧੀ ਬਾਕਾਇਦਾ ਯੂਨੀਵਰਸਿਟੀ ਦੀ ਪ੍ਰਸ਼ਾਸਨਿਕ ਸ਼ਾਖਾ ਵੱਲੋਂ ਲਿਖਤੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਉੱਧਰ ਦੂਜੇ ਦਿਨ ਸੰਘਰਸ਼ ਕਰ ਰਹੀਆਂ ਵਿਦਿਆਰਥਣਾਂ ਤੇ ਯੂਨੀਵਰਸਿਟੀ ਅਧਿਕਾਰੀਆਂ ਵਿਚਕਾਰ ਗੱਲਬਾਤ ਦਾ ਕੋਈ ਵੀ ਸਾਰਥਕ ਸਿੱਟਾ ਨਹੀਂ ਨਿਕਲ ਸਕਿਆ l ਦੋਵੇਂ ਧਿਰਾਂ ਆਪਣੀ ਆਪਣੀ ਗੱਲ ‘ਤੇ ਅੜੀਆਂ ਰਹੀਆਂ l ਗੁੱਸੇ ‘ਚ ਭਰੀਆਂ-ਪੀਤੀਆਂ ਕੁੜੀਆਂ ਨੇ ਸਾਰੀ ਰਾਤ ਆਕਾਸ਼ ਗੁੰਜਾਊ ਨਾਅਰੇਬਾਜ਼ੀ ਕਰਦਿਆਂ ਵਾਈਸ ਚਾਂਸਲਰ ਦੀ ਸਰਕਾਰੀ ਰਿਹਾਇਸ਼ ਨੂੰ ਘੇਰੀ ਰੱਖਿਆ ਤੇ ਵੀਸੀ ਦੇ ਘਰ ਮੂਹਰੇ ਲੇਟ ਕੇ ਰਾਤ ਗੁਜ਼ਾਰੀ ਜਿਸ ਕਾਰਨ ਯੂਨੀਵਰਸਿਟੀ ਦੇ ਵੀਸੀ ਆਪਣੀ ਰਿਹਾਇਸ਼ ਤੋਂ ਬਾਹਰ ਨਹੀਂ ਆ ਸਕੇl

Leave a Reply

Your email address will not be published. Required fields are marked *