ਪਟਿਆਲਾ -ਪਿਛਲੇ ਦਿਨੀਂ ਮੋਹਾਲੀ CIA ਸਟਾਫ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮਾਲਵਿੰਦਰ ਸਿੰਘ ਮਾਲੀ ਨੂੰ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿਚ ਅੱਖਾਂ ਦੇ ਚੈੱਕ-ਅੱਪ ਲਈ ਲਿਆਂਦਾ ਗਿਆ। ਉਸ ਦੌਰਾਨ ਰਜਿੰਦਰਾ ਹਸਪਤਾਲ ਵਿਚ ਪੁਲਸ ਦਾ ਪਹਿਰਾ ਨਜ਼ਰ ਆਇਆ।
ਤਕਰੀਬਨ 1 ਘੰਟੇ ਦੇ ਸਮੇਂ ਅੰਦਰ ਮਾਲਵਿੰਦਰ ਸਿੰਘ ਮਾਲੀ ਦੀ ਅੱਖਾਂ ਦਾ ਚੈੱਕ-ਅੱਪ ਕਰਵਾ ਕੇ ਪੁਲਸ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਇਸ ਮੌਕੇ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਰਣਜੀਤ ਸਿੰਘ ਮਾਲੀ ਨੇ ਕਿਹਾ ਕਿ ਪੁਲਸ ਮਾਲਵਿੰਦਰ ਨੂੰ ਅੱਖਾਂ ਦੇ ਚੈੱਕ-ਅੱਪ ਲਈ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਸੀ। ਇਸ ਦੌਰਾਨ ਪਰਿਵਾਰ ਨੂੰ ਉਨ੍ਹਾਂ ਨਾਲ ਮਿਲਣ ਤਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਮਾਲਵਿੰਦਰ ਮਾਲੀ ਦਾ ਅੱਖਾਂ ਦਾ ਇਲਾਜ ਸੁਹਾਨਾ ਤੋਂ ਚਲਦਾ ਹੈ, ਪਰ ਅੱਜ ਪੁਲਸ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਲੈ ਕੇ ਆਈ ਸੀ।