ਸੰਗਰੂਰ – ਪੰਜਾਬ ਤੇ ਹਰਿਆਣਾ ਵਿਚਕਾਰ ਰਾਜਧਾਨੀ ਚੰਡੀਗੜ੍ਹ ਨੂੰ ਲੈਕੇ ਦਹਾਕਿਆਂ ਤੋਂ ਰੇੜਕਾ ਚੱਲ ਰਿਹਾ ਹੈ।ਚੰਡੀਗੜ ਨੂੰ ਲੋਕ ਇੱਕ ਵਾਰ ਫਿਰ ਨਵਾਂ ਵਿਵਾਦ ਉੱਭਰ ਰਿਹਾ ਹੈ। ਜਿਸ ‘ਤੇ ਹਰਪਾਲ ਸਿੰਘ ਚੀਮਾ ਖਜਾਨਾ ਮੰਤਰੀ ਪੰਜਾਬ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ ਪੰਜਾਬ ਦੀ ਸ਼ਾਨ ਹੈ। ਸਰਕਾਰ ਦਾ ਇੱਕ ਵਫਦ ਮੇਰੀ ਅਗਵਾਈ ਹੇਠ ਗਵਰਨਰ ਸਾਬ ਨੂੰ ਮਿਲਕੇ ਆਏ ਹਾਂ ਅਤੇ ਮੰਗ ਕਰਕੇ ਆਏ ਹਾ ਕਿ ਹਰਿਆਣਾ ਨੇ ਜੋਕਿ ਮੰਗ ਚੰਡੀਗੜ ਵਿੱਚ ਦਸ ਏਕੜ ਜਮੀਨ ਲੈਣ ਦੀ ਰੱਖੀ ਹੈ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ। ਕਿਉਂਕਿ ਪੰਜਾਬ ਦੇ ਚੌਵੀਂ ਪਿੰਡਾਂ ਨੂੰ ਉਜਾੜ ਕੇ ਚੰਡੀਗੜ ਬਣਿਆ ਸੀ। ਕਰੀਬ ਤਿੰਨ ਕਰੋੜ ਪੰਜਾਬੀਆਂ ਦੀ ਚੰਡੀਗੜ ਤਰਜਮਾਨੀ ਕਰਦਾ ਹੈ। ਇਸ ਲਈ ਚੰਡੀਗੜ ‘ਤੇ ਹੱਕ ਸਿਰਫ ਪੰਜਾਬੀਆਂ ਦਾ ਹੈ। ਸਰਕਾਰ ਇਸ ਹੱਕ ਦੀ ਲੜਾਈ ਡਟਕੇ ਲੜੇਗੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਝੋਨੇ ਦੀ ਖਰੀਦ ਦੇ ਮਾਪਦੰਡਾਂ ਵਿੱਚ ਛੋਟ ਦੇਵੇ ਭਾਵ ਝੋਨਾ ਖਰੀਦ ਸਮੇਂ ਨਮੀ ਦੀ 17% ਤੋਂ ਵਧਾਈ ਜਾਵੇ। ਪੰਜਾਬ ਦੇ ਚੌਲਾਂ ਦੇ ਫੇਲ ਹੋਏ ਸੱਪਲਾਂ ਸਬੰਧੀ ਉਨਾਂ ਕਿਹਾ ਕਿ ਝੋਨੇ ਦੀ ਖਰੀਦ ਕੇਂਦਰ ਸਰਕਾਰ ਦੀਆਂ ਏਜੰਸੀਆਂ ਆਪਣੇ ਨਿਰਧਾਰਿਤ ਮਾਪਦੰਡਾ ‘ਤੇ ਖਰੀਦ ਰਹੀਆਂ ਹਨ।ਪਰ ਕੇਂਦਰ ਸਰਕਾਰ ਅਤੇ ਬੀਜੇਪੀ ਪਾਰਟੀ ਜਾਣਬੁੱਝ ਕੇ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਕੇਂਦਰ ਸਰਕਾਰ ਵਲੋਂ ਸਮੇਂ ਨਾਲ ਝੋਨੇ ਦੀ ਲਿਫਟਿੰਗ ਨਾ ਹੋਣ ਕਾਰ ਅਜਿਹੀਆਂ ਸਮੱਸਿਆਵਾਂ ਜਨਮ ਲੈਂਦੀਆਂ ਹਨ। ਪੰਜਾਬ ਦਾ ਕਿਸਾਨ ਬਹੁਤ ਮਿਹਨਤੀ ਹੈ ਹਰ ਸਾਲ ਕਰੀਬ ਪੰਜਾਹ ਫੀਸਦੀ ਚੌਲਾ ਦਾ ਹਿੱਸਾ ਕੇਂਦਰੀ ਪੂਲ ਵਿੱਚ ਪਾਉਂਦਾ ਹੈ ਕੇਦਰ ਸਰਕਾਰ ਨੂੰ ਪੰਜਾਬ ਦੀ ਕਿਸਾਨੀ ਨੂੰ ਬਦਨਾਮ ਨਹੀਂ ਕਰਨਾ ਚਾਹਿੰਦਾ। ਇਸ ਮੌਕੇ ਜਥੇਦਾਰ ਗੁਰਲਾਲ ਸਿੰਘ ਉਭਿਆ ਜਥੇਦਾਰ ਰਾਮ ਸਿੰਘ ਕੋਹਰੀਆਂ, ਕਰਨ ਸਿੰਘ ਸਰਪੰਚ ਲਾਡਬੰਨਜਾਰਾ, ਗੁਰਪ੍ਰੀਤ ਸਿੰਘ ਸਰਪੰਚ ਰੋਗਲਾ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਪ੍ਰਧਾਨ ਨਸੀਬ ਸਿੰਘ, ਡਾ.ਅਜੈਬ ਸਿੰਘ ਸਰਪੰਚ ਸੰਗਤੀਵਾਲਾ, ਦੇਸਰਾਜ ਸਿੰਘ ਸਰਪੰਚ ਹਰੀਗੜ, ਕਾਕਾ ਸਿੰਘ ਆਦਿ ਮੌਜੂਦ ਸਨ।
ਹਰਪਾਲ ਸਿੰਘ ਚੀਮਾ ਨੇ ਹਰਿਆਣਾ ਵਿਦਾਨ ਸਭਾ ਮਾਮਲੇ ‘ਚ ਦਿੱਤੀ ਤਿੱਖੀ ਪ੍ਰਤੀਕਿਰਿਆ, ਕਿਹਾ- ਹਰਿਆਣਾ ਦੀ ਦਸ ਏਕੜ ਵਾਲੀ ਮੰਗ ਰੱਦ ਕੀਤੀ ਜਾਵੇ
