ਲੁਧਿਆਣਾ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਦੇ ਫੇਰਬਦਲ ਨੂੰ ਲੈ ਕੇ ਕਾਫ਼ੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਜੁੜਿਆ ਇਕ ਪਹਿਲੂ ਇਹ ਵੀ ਹੈ ਕਿ ਲੋਕ ਸਭਾ ਚੋਣਾਂ ਵਿਚ ਹਾਰੇ ਚਾਰ ਮੰਤਰੀ ਆਪਣੀ ਕੁਰਸੀ ਬਚਾਉਣ ਵਿਚ ਸਫ਼ਲ ਰਹੇ ਹਨ। ਇਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਮੰਤਰੀਆਂ ਨੂੰ 5 ਸੀਟਾਂ ‘ਤੇ ਉਮੀਦਵਾਰ ਬਣਾਇਆ ਗਿਆ ਸੀ ਪਰ ਇਨ੍ਹਾਂ ਵਿੱਚੋਂ ਸਿਰਫ਼ ਗੁਰਮੀਤ ਸਿੰਘ ਮੀਤ ਹੇਅਰ ਨੂੰ ਹੀ ਸੰਗਰੂਰ ਤੋਂ ਜਿੱਤ ਹਾਸਲ ਹੋਈ ਜਦਕਿ ਬਾਕੀ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ।
ਜਿਸ ਤੋਂ ਬਾਅਦ ਇਹ ਚਰਚਾ ਸੁਣਨ ਨੂੰ ਮਿਲ ਰਹੀ ਸੀ ਕਿ ਮੰਤਰੀ ਮੰਡਲ ਵਿਚ ਫੇਰਬਦਲ ਦੌਰਾਨ ਲੋਕ ਸਭਾ ਚੋਣਾਂ ਹਾਰਨ ਵਾਲੇ ਮੰਤਰੀਆਂ ਨੂੰ ਹਟਾਇਆ ਜਾ ਸਕਦਾ ਹੈ ਪਰ ਫ਼ੈਸਲਾ ਇਸ ਦੇ ਬਿਲਕੁਲ ਉਲਟ ਆਇਆ ਹੈ ਅਤੇ ਜਿਹੜੇ ਮੰਤਰੀਆਂ ਨੇ ਲੋਕ ਸਭਾ ਚੋਣ ਨਹੀਂ ਲੜੀ ਸੀ, ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਦੌਰਾਨ ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਦੇ ਹਲਕਾ ਹੁਸ਼ਿਆਰਪੁਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਹੈ।
ਇਨ੍ਹਾਂ ਮੰਤਰੀਆਂ ਨੂੰ ਨਹੀਂ ਹਾਸਲ ਹੋਈ ਸੀ ਜਿੱਤ
ਡਾ.ਬਲਬੀਰ ਸਿੰਘ (ਪਟਿਆਲਾ)
ਕੁਲਦੀਪ ਸਿੰਘ ਧਾਲੀਵਾਲ (ਅੰਮ੍ਰਿਤਸਰ)
ਲਾਲਜੀਤ ਸਿੰਘ ਭੁੱਲਰ (ਖਡੂਰ ਸਾਹਿਬ)
ਗੁਰਮੀਤ ਸਿੰਘ ਖੁੱਡੀਆਂ (ਬਠਿੰਡਾ)