ਚੰਡੀਗੜ੍ਹ, ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਜਾਂਚਕਰਤਾ ਆਈਪੀਐੱਸ ਅਧਿਕਾਰੀ ਹਰਗੋਬਿੰਦਰ ਸਿੰਘ ਧਾਲੀਵਾਲ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਡੀਜੀਪੀ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਜ ਅਹੁਦਾ ਸੰਭਾਲਿਆ। ਅੱਜ ਉਨ੍ਹਾਂ ਦਾ ਜਨਮ ਦਿਨ ਵੀ ਹੈ। ਮੋਗਾ ਦੇ ਪਿੰਡ ਜ਼ਫਰਨਾਮਾ ਦੇ ਰਹਿਣ ਵਾਲੇ ਸ੍ਰੀ ਧਾਲੀਵਾਲ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਇੱਕ ਹੋਰ ਸਨਸਨੀਖੇਜ਼ ਕਤਲ ਕੇਸ ਦਾ ਵੀ ਪਰਦਾਫਾਸ਼ ਕੀਤਾ ਸੀ। ਉਨ੍ਹਾਂ ਦੀ ਟੀਮ ਨੇ ਖਿਡਾਰੀ ਨੂੰ ਗੋਲੀ ਮਾਰਨ ਵਾਲੇ ਗਰੋਹ ਨੂੰ ਗ੍ਰਿਫਤਾਰ ਕੀਤਾ ਸੀ। ਸ੍ਰੀ ਧਾਲੀਵਾਲ ਦੀ ਅਗਵਾਈ ਹੇਠ ਦਿੱਲੀ ਦੀਆਂ ਪੁਲੀਸ ਟੀਮਾਂ ਨੇ ਮੂਸੇਵਾਲਾ ਕੇਸ ਦੇ ਛੇ ਸ਼ੂਟਰਾਂ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲੀਸ ਨੇ ਨੇਪਾਲ ਸਰਹੱਦ ਦੇ ਨੇੜੇ ਤੋਂ ਚੌਥੇ ਨਿਸ਼ਾਨੇਬਾਜ਼ ਦੀਪਕ ਮੁੰਡੀ ਨੂੰ ਲੱਭਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਸ ਨੂੰ ਪੰਜਾਬ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਸੀ। ਸ੍ਰੀ ਧਾਲੀਵਾਲ ਕਿਸੇ ਸਮੇਂ ਚੰਡੀਗੜ੍ਹ ਦੇ ਐੱਸਪੀ (ਅਪ੍ਰੇਸ਼ਨਜ਼) ਵਜੋਂ ਵੀ ਤਾਇਨਾਤ ਸਨ।
Related Posts
ਮੁੱਖ ਮੰਤਰੀ ਚੰਨੀ ਨੇ ਗੁਰੂ ਹਰਸਹਾਏ ਵਿਖੇ ਰੱਖਿਆ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਦਾ ਨੀਂਹ ਪੱਥਰ
ਗੁਰੂ ਹਰ ਸਹਾਏ, 25 ਨਵੰਬਰ (ਦਲਜੀਤ ਸਿੰਘ)- ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਗੁਰੂ ਹਰ ਸਹਾਏ ਵਿਖੇ ਪਹੁੰਚ ਕੇ…
ਪੁਲਿਸ ਵਲੋਂ 3 ਗੈਂਗਸਟਰ ਕਾਬੂ
ਭੋਗਪੁਰ/ਆਦਮਪੁਰ, 1 ਨਵੰਬਰ – ਪੁਲਿਸ ਵਲੋਂ ਆਪਣੀ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਮਾਦ…
ਮੈਂ ਪੂਰੇ ਸਮਰਪਣ ਨਾਲ ਇਹ ਟਰਾਫੀ ਹਾਸਲ ਕਰਨਾ ਚਾਹੁੰਦਾ ਸੀ: ਰੋਹਿਤ ਸ਼ਰਮਾ
ਕਪਿਲ ਦੇਵ ਤੇ ਮਹਿੰਦਰ ਸਿੰਘ ਧੋਨੀ ਵਰਗੇ ਵਿਸ਼ਵ ਜੇਤੂ ਕਪਤਾਨ ਬਣੇ ਰੋਹਿਤ ਸ਼ਰਮਾ ਨੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ…