ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਐੱਚਐੱਸ ਧਾਲੀਵਾਲ ਬਣੇ ਅੰਡੇਮਾਨ ਤੇ ਨਿਕੋਬਾਰ ਦੇ ਡੀਜੀਪੀ

ਚੰਡੀਗੜ੍ਹ, ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਜਾਂਚਕਰਤਾ ਆਈਪੀਐੱਸ ਅਧਿਕਾਰੀ ਹਰਗੋਬਿੰਦਰ ਸਿੰਘ ਧਾਲੀਵਾਲ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਡੀਜੀਪੀ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਜ ਅਹੁਦਾ ਸੰਭਾਲਿਆ। ਅੱਜ ਉਨ੍ਹਾਂ ਦਾ ਜਨਮ ਦਿਨ ਵੀ ਹੈ। ਮੋਗਾ ਦੇ ਪਿੰਡ ਜ਼ਫਰਨਾਮਾ ਦੇ ਰਹਿਣ ਵਾਲੇ ਸ੍ਰੀ ਧਾਲੀਵਾਲ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਇੱਕ ਹੋਰ ਸਨਸਨੀਖੇਜ਼ ਕਤਲ ਕੇਸ ਦਾ ਵੀ ਪਰਦਾਫਾਸ਼ ਕੀਤਾ ਸੀ। ਉਨ੍ਹਾਂ ਦੀ ਟੀਮ ਨੇ ਖਿਡਾਰੀ ਨੂੰ ਗੋਲੀ ਮਾਰਨ ਵਾਲੇ ਗਰੋਹ ਨੂੰ ਗ੍ਰਿਫਤਾਰ ਕੀਤਾ ਸੀ। ਸ੍ਰੀ ਧਾਲੀਵਾਲ ਦੀ ਅਗਵਾਈ ਹੇਠ ਦਿੱਲੀ ਦੀਆਂ ਪੁਲੀਸ ਟੀਮਾਂ ਨੇ ਮੂਸੇਵਾਲਾ ਕੇਸ ਦੇ ਛੇ ਸ਼ੂਟਰਾਂ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲੀਸ ਨੇ ਨੇਪਾਲ ਸਰਹੱਦ ਦੇ ਨੇੜੇ ਤੋਂ ਚੌਥੇ ਨਿਸ਼ਾਨੇਬਾਜ਼ ਦੀਪਕ ਮੁੰਡੀ ਨੂੰ ਲੱਭਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਸ ਨੂੰ ਪੰਜਾਬ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਸੀ। ਸ੍ਰੀ ਧਾਲੀਵਾਲ ਕਿਸੇ ਸਮੇਂ ਚੰਡੀਗੜ੍ਹ ਦੇ ਐੱਸਪੀ (ਅਪ੍ਰੇਸ਼ਨਜ਼) ਵਜੋਂ ਵੀ ਤਾਇਨਾਤ ਸਨ।

Leave a Reply

Your email address will not be published. Required fields are marked *