ਕਲਾਨੌਰ: ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੌਰਾਨ ਬੀਐਸਐਫ ਦੇ ਸੈਕਟਰ ਗਰਦਾਸਪੁਰ ਦੀ 58 ਬਟਾਲੀਅਨ ਬੀਪੀਓ ਠਾਕੁਰਪੁਰ ਦੇ ਜਵਾਨਾਂ ਪਿੰਡ ਉੱਚਾ ਟਿਕਾਲਾ ਵਿੱਚ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕਰਕੇ ਚਾਰ ਪਿਸਤੌਲ, 8 ਮੈਗਜ਼ੀਨ ਅਤੇ 47 ਰਾਉਂਡ ਬਰਾਮਦ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਠਾਕੁਰਪੁਰ ਬੀਪੀਓ ਨੇੜਲੇ ਪਿੰਡ ਉੱਚਾ ਟਕਾਲਾ ਅੰਬੇਦਕਰ ਖੇਡ ਮੈਦਾਨ ਵਿੱਚ ਬੀਐਸਐਫ ਵੱਲੋਂ ਐਂਬੂਲਸ ਲਗਾਇਆ ਹੋਇਆ ਸੀ ਇਸ ਦੌਰਾਨ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਅਤੇ ਬੀਐਸਐਫ ਜਵਾਨਾਂ ਨੇ 17 ਦੇ ਕਰੀਬ ਫਾਇਰ ਕੀਤੇ ਗਏ ।
ਇਸ ਮੌਕੇ ਡਰੋਨ ਤੋਂ ਕੋਈ ਚੀਜ਼ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ । ਬੀਐਸਐਫ ਨੇ ਦੱਸਿਆ ਕਿ ਜਦੋਂ ਸਰਚ ਕੀਤਾ ਗਿਆ ਤਾਂ 1 ਪੈਕਟ ਬਰਾਮਦ ਹੋਇਆ ਜਿਸ ਵਿਚੋਂ ਜਿਸ ਵਿੱਚੋਂ 4 ਚਾਇਨਾ-ਮੇਡ ਪਿਸਤੌਲ , 8 ਮੈਗਜ਼ੀਨ ਅਤੇ 47 ਰਾਉਂਡ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।