T20 World Cup 2024 ਲਈ ਟੀਮ ਇੰਡੀਆ ਦਾ ਐਲਾਨ

ਨਵੀਂ ਦਿੱਲੀ : ਅਕਤੂਬਰ ‘ਚ ਹੋਣ ਵਾਲੇ ICC ਮਹਿਲਾ ਟੀ-20 ਵਿਸ਼ਵ ਕੱਪ-2024 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਸੀਸੀਆਈ ਮਹਿਲਾ ਚੋਣ ਕਮੇਟੀ ਨੇ ਮੰਗਲਵਾਰ ਨੂੰ 15 ਖਿਡਾਰਨਾਂ ਦੀ ਟੀਮ ਦਾ ਐਲਾਨ ਕੀਤਾ ਹੈ। ਹਰਮਨਪ੍ਰੀਤ ਕੌਰ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ, ਜਦਕਿ ਸਮ੍ਰਿਤੀ ਮੰਧਾਨਾ ਉਪ ਕਪਤਾਨ ਹੈ।

ਟੀਮ ‘ਚ ਯਾਸਤਿਕਾ ਭਾਟੀਆ ਤੇ ਸ਼੍ਰੇਅੰਕਾ ਪਾਟਿਲ ਨੂੰ ਚੁਣਿਆ ਗਿਆ ਹੈ ਪਰ ਬੀਸੀਸੀਆਈ ਨੇ ਇਨ੍ਹਾਂ ਦੋਵਾਂ ਬਾਰੇ ਕਿਹਾ ਹੈ ਕਿ ਇਨ੍ਹਾਂ ਦੀ ਚੋਣ ਫਿਟਨੈੱਸ ‘ਤੇ ਨਿਰਭਰ ਕਰਦੀ ਹੈ। ਤਿੰਨ ਖਿਡਾਰਨਾਂ ਨੂੰ ਟਰੈਵਲਿੰਗ ਰਿਜ਼ਰਵ ‘ਚ ਚੁਣਿਆ ਗਿਆ ਹੈ ਜਦਕਿ ਦੋ ਖਿਡਾਰਨਾਂ ਨੂੰ ਨਾਨ-ਟ੍ਰੈਵਲਿੰਗ ਰਿਜ਼ਰਵ ‘ਚ ਚੁਣਿਆ ਗਿਆ ਹੈ।

ਭਾਰਤ ਦਾ ਬੈਟਿੰਗ ਆਰਡਰ ਇਸ ਟੀਮ ‘ਚ ਕਾਫੀ ਮਜ਼ਬੂਤ ​​ਨਜ਼ਰ ਆ ਰਿਹਾ ਹੈ। ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਦੇ ਰੂਪ ‘ਚ ਭਾਰਤ ਕੋਲ ਦੋ ਸ਼ਾਨਦਾਰ ਸਲਾਮੀ ਬੱਲੇਬਾਜ਼ ਹਨ। ਭਾਰਤ ਕੋਲ ਬੈਕਅੱਪ ਵਜੋਂ ਡਾਇਲਨ ਹੇਮਲਤਾ ਹੈ। ਮਿਡਲ ਆਰਡਰ ਨੂੰ ਸੰਭਾਲਣ ਲਈ ਜੇਮਿਮਾ ਰੌਡਰਿਗਜ਼, ਕਪਤਾਨ ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ ਮੌਜੂਦ ਹਨ। ਫਿਨੀਸ਼ਰ ਵਜੋਂ ਭਾਰਤ ਕੋਲ ਵਿਕਟਕੀਪਰ ਰਿਚਾ ਘੋਸ਼ ਹੈ। ਯਾਸਤਿਕ ਭਾਟੀਆ ਦੇ ਰੂਪ ‘ਚ ਭਾਰਤ ਨੇ ਬੈਕਅੱਪ ਕੀਪਰ ਦੀ ਚੋਣ ਕੀਤੀ ਹੈ ਪਰ ਉਸ ਦਾ ਮਾਮਲਾ ਫਿਟਨੈਸ ’ਤੇ ਨਿਰਭਰ ਕਰਦਾ ਹੈ। ਇਸ ਕਾਰਨ ਵਿਕਟਕੀਪਰ ਉਮਾ ਛੇਤਰੀ ਨੂੰ ਵੀ ਟਰੈਵਲਿੰਗ ਰਿਜ਼ਰਵ ‘ਚ ਜਗ੍ਹਾ ਮਿਲੀ ਹੈ।

Leave a Reply

Your email address will not be published. Required fields are marked *