Paris Olympics 2024: ‘ਹਰ ਖਿਡਾਰੀ ਦੇਸ਼ ਦਾ ਮਾਣ’, PM ਨਰਿੰਦਰ ਮੋਦੀ ਨੇ ਵਧਾਇਆ ਭਾਰਤੀ ਖਿਡਾਰੀਆਂ ਦਾ ਉਤਸ਼ਾਹ, ਦਿੱਤੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਓਲੰਪਿਕ ‘ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ ਹੈ ਕਿ ਭਾਰਤ ਦਾ ਹਰ ਖਿਡਾਰੀ ਦੇਸ਼ ਦਾ ਮਾਣ ਹੈ। ਖੇਡਾਂ ਦਾ ਮਹਾਕੁੰਭ ਅੱਜ ਤੋਂ ਅਧਿਕਾਰਤ ਤੌਰ ‘ਤੇ ਫਰਾਂਸ ਦੀ ਰਾਜਧਾਨੀ ‘ਚ ਸ਼ੁਰੂ ਹੋ ਰਿਹਾ ਹੈ, ਜਿਸ ‘ਚ 117 ਭਾਰਤੀ ਖਿਡਾਰੀ ਹਿੱਸਾ ਲੈ ਰਹੇ ਹਨ।

ਖੇਡਾਂ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਪੈਰਿਸ ਵਿੱਚ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਈ। ਇਸ ਸਮਾਰੋਹ ਨੇ ਦੁਨੀਆ ਭਰ ਵਿੱਚ ਸੁਰਖੀਆਂ ਵੀ ਬਟੋਰੀਆਂ। ਉਦਘਾਟਨੀ ਸਮਾਰੋਹ ਮਸ਼ਹੂਰ ਸੀਨ ਨਦੀ ‘ਤੇ ਆਯੋਜਿਤ ਕੀਤਾ ਗਿਆ ਸੀ ਅਤੇ ਇਹ ਪਹਿਲੀ ਵਾਰ ਹੈ ਕਿ ਕਿਸੇ ਓਲੰਪਿਕ ਖੇਡਾਂ ਦਾ ਉਦਘਾਟਨ ਸਮਾਰੋਹ ਸਟੇਡੀਅਮ ਦੀ ਬਜਾਏ ਨਦੀ ‘ਤੇ ਆਯੋਜਿਤ ਕੀਤਾ ਗਿਆ ਹੈ। ਭਾਰਤੀ ਦਲ ਨੇ ਵੀ ਇਸ ‘ਚ ਹਿੱਸਾ ਲਿਆ ਅਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਖਿਡਾਰੀ ਟੋਕੀਓ ਓਲੰਪਿਕ-2020 ਤੋਂ ਬਿਹਤਰ ਪ੍ਰਦਰਸ਼ਨ ਕਰਨਗੇ।

Leave a Reply

Your email address will not be published. Required fields are marked *