ਨਵੀਂ ਮੁੰਬਈ, ਨਵੀਂ ਮੁੰਬਈ ਦੇ ਬੇਲਾਪੁਰ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਜਾਣ ਕਾਰਨ ਦੋ ਵਿਅਕਤੀ ਮਲਬੇ ਹੇਠਾਂ ਦਬ ਗਏ, ਜਿਨ੍ਹਾਂ ਬਾਅਦ ਵਿਚ ਬਚਾਅ ਲਿਆ ਗਿਆ। ਇਸ ਤੋ ਇਲਾਵਾ 24 ਵਿਅਕਤੀਆਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ ਹੈ। ਐਨਆਰਆਈ ਸਾਗਰੀ ਥਾਣੇ ਦੇ ਸੀਨੀਅਰ ਪੁਲੀਸ ਕਪਤਾਨ ਸਤੀਸ਼ ਕਦਮ ਨੇ ਦੱਸਿਆ ਕਿ ਘਟਨਾ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਵਾਪਰੀ, ਜਦੋਂ ਇੰਦਰਾ ਨਿਵਾਸ ਇਮਾਰਤ ਦੇ ਵਸਨੀਕ ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ। ਇਸ ਹਾਦਸੇ ਕਾਰਨ ਦੋ ਵਿਅਕਤੀ ਮਲਬੇ ਹੇਠਾਂ ਦਬ ਗਏ ਸਨ ਜਿੰਨ੍ਹਾਂ ਨੂੰ ਚਾਰ ਘੰਟੇ ਦੀ ਲੰਮੀ ਮੁਸ਼ੱਕਤ ਮਗਰੋਂ ਕੱਢਿਆ ਗਿਆ ਅਤੇ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ ।
ਨਵੀਂ ਮੁੰਬਈ: ਇਮਾਰਤ ਡਿੱਗਣ ਕਾਰਨ ਮਲਬੇ ਹੇਠਾਂ ਦਬੇ 2 ਵਿਅਕਤੀਆਂ ਨੂੰ ਬਚਾਇਆ
