ਨਵੀਂ ਦਿੱਲੀ : IPL ‘ਚ ਕੈਮਰਾ ਹਮੇਸ਼ਾ ਖ਼ੂਬਸੂਰਤ ਚਿਹਰਿਆਂ ਨੂੰ ਲੱਭਦਾ ਰਹਿੰਦਾ ਹੈ। ਮੌਜੂਦਾ ਸੀਜ਼ਨ ‘ਚ ਸੋਸ਼ਲ ਮੀਡੀਆ ‘ਤੇ ਅਜਿਹੀਆਂ ਕਈ ਵਾਇਰਲ ਤਸਵੀਰਾਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ‘ਚ ਇਕ ਮਹਿਲਾ ਫੈਨ ਆਪਣੇ ਬੌਸ ਨੂੰ ਝੂਠ ਬੋਲ ਕੇ ਆਈਪੀਐੱਲ ਮੈਚ ਦੇਖਣ ਪਹੁੰਚੀ।
ਅਜਿਹੇ ‘ਚ ਕੈਮਰਾਮੈਨ ਨੇ ਮਹਿਲਾ ਨੂੰ ਕੈਦ ਕਰ ਲਿਆ ਤੇ ਵਾਇਰਲ ਕਰ ਦਿੱਤਾ। ਇਸ ਦੇ ਨਾਲ ਹੀ ਹਾਲ ਹੀ ‘ਚ ਇਕ ਅਜਿਹਾ ਚਿਹਰਾ ਕੈਮਰੇ ‘ਚ ਕੈਦ ਹੋਇਆ, ਜੋ ਮਿਸਟਰੀ ਗਰਲ ਬਣ ਗਿਆ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਗੁਜਰਾਤ ਟਾਈਟਨਜ਼ ਨੂੰ ਸਪੋਰਟ ਕਰਨ ਲਈ ਸਟੇਡੀਅਮ ‘ਚ ਪਹੁੰਚੀ ਇਕ ਲੜਕੀ ਨਾਲ ਸ਼ੁਭਮਨ ਗਿੱਲ ਦੀ ਪ੍ਰਤੀਕਿਰਿਆ ਵਾਇਰਲ ਹੋ ਰਹੀ ਹੈ।