ਲੁਧਿਆਣਾ, ਕਿਸਾਨ ਯੂਨੀਅਨਾਂ ਦਾ ਅੱਜ ਦੂਜੇ ਦਿਨ ਵੀ ਲਾਡੋਵਾਲ ਟੌਲ ਬੈਰੀਅਰ ’ਤੇ ਧਰਨਾ ਜਾਰੀ ਹੈ ਤੇ ਵਾਹਨ ਚਾਲਕ ਬਗ਼ੈਰ ਟੌਲ ਅਦਾ ਕੀਤੇ ਇਥੋਂ ਲੰਘ ਰਹੇ ਹਨ। ਟੌਲ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ 24 ਘੰਟਿਆਂ ਵਿੱਚ ਔਸਤਨ 40000 ਵਾਹਨ ਬੈਰੀਅਰ ਨੂੰ ਪਾਰ ਕਰਦੇ ਹਨ ਅਤੇ ਅਨੁਮਾਨਤ ਤੌਰ ‘ਤੇ ਰੋਜ਼ਾਨਾ 1 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਲਾਡੋਵਾਲ ਟੌਲ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਇੱਥੇ ਕਾਰ ਦੇ ਇੱਕ ਪਾਸੇ ਦੇ ਸਫ਼ਰ ਲਈ 220 ਰੁਪਏ ਦਾ ਖਰਚਾ ਆਉਂਦਾ ਹੈ। ਇੰਨਾ ਹੀ ਨਹੀਂ ਜੇਕਰ ਕਿਸੇ ਵਾਹਨ ‘ਤੇ ਫਾਸਟ-ਟੈਗ ਨਹੀਂ ਹੈ ਤਾਂ ਉਸ ਨੂੰ ਸਿਰਫ ਇਕ ਪਾਸੇ ਦੀ ਯਾਤਰਾ ਲਈ 430 ਰੁਪਏ ਦਾ ਟੈਕਸ ਦੇਣਾ ਪਵੇਗਾ। ਪਿਛਲੇ ਇੱਕ ਸਾਲ ਵਿੱਚ ਇਸ ਟੌਲ ਦੀਆਂ ਦਰਾਂ ਵਿੱਚ ਤਿੰਨ ਵਾਰ ਵਾਧਾ ਕੀਤਾ ਗਿਆ ਹੈ। ਕਿਸਾਨਾਂ ਦੀ ਮੰਗ ਹੈ ਕਿ ਦਰਾਂ ਘਟਾ ਕੇ ਘੱਟ ਕੀਤੀਆਂ ਜਾਣ ਤਾਂ ਜੋ ਯਾਤਰੀਆਂ ਨੂੰ ਰਾਹਤ ਮਿਲੇ। ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਐੱਸਡੀਐੱਮ ਵੱਲੋਂ ਟੌਲ ਬੈਰੀਅਰ ’ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਇਸ ਦਾ ਸੁਖਾਵਾਂ ਹੱਲ ਕੱਢਿਆ ਜਾ ਸਕੇ।
Related Posts
Budget 2024 LIVE Updates: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੁਝ ਸਮੇਂ ਬਾਅਦ ਪੇਸ਼ ਕਰਨਗੇ ਬਜਟ, ਕੈਬਨਿਟ ਤੋਂ ਮਿਲੀ ਮਨਜ਼ੂਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਕੇਤ ਦਿੱਤਾ ਹੈ ਕਿ ਉਹ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਨੂੰ ਉਤਸ਼ਾਹਿਤ ਕਰਨ ਲਈ…
ਦਿੱਲੀ-NCR ਤੇ ਉੱਤਰਾਖੰਡ ‘ਚ ਭੂਚਾਲ ਦੇ ਝਟਕੇ, ਨੇਪਾਲ ‘ਚ ਵੀ ਹਿੱਲੀ ਧਰਤੀ, 5.2 ਸੀ ਤੀਬਰਤਾ
ਨਵੀਂ ਦਿੱਲੀ : ਦਿੱਲੀ ਐੱਨਸੀਆਰ ‘ਚ ਬੁੱਧਵਾਰ ਦੁਪਹਿਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇੰਦਰ ਨੇਪਾਲ ਸੀ। ਰਿਕਟਰ…
ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਫਿਰ ਆਹਮੋ-ਸਾਹਮਣੇ
ਸ੍ਰੀ ਮੁਕਤਸਰ ਸਾਹਿਬ, 6 ਜੁਲਾਈ (ਦਲਜੀਤ ਸਿੰਘ)- ਗਰਸ ’ਚ ਆਪਸੀ ਕਾਟੋ-ਕਲੇਸ਼ ਦੌਰਾਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਗਿੱਦੜਬਾਹਾ ਤੋਂ…