ਨਵੀਂ ਦਿੱਲੀ : ਦਿੱਲੀ ਐੱਨਸੀਆਰ ‘ਚ ਬੁੱਧਵਾਰ ਦੁਪਹਿਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇੰਦਰ ਨੇਪਾਲ ਸੀ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 5.2 ਸੀ। ਨੇਪਾਲ ਦੇ ਜੁਮਲਾ ਤੋਂ 69 ਕਿੱਲੋਮੀਟਰ ਦੂਰ ਇਸ ਦਾ ਕੇਂਦਰ ਸੀ। ਹਾਲਾਂਕਿ, ਦਿੱਲੀ-ਐੱਨਸੀਆਰ ‘ਚ ਭੂਚਾਲ ਦੇ ਝਟਕੇ ਕਾਫੀ ਹਲਕੇ ਸਨ। ਕਿਤਿਓਂ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਦੁਪਹਿਰੇ ਡੇਢ ਵਜੇ ਉੱਤਰਾਖੰਡ ਦੇ ਪਿਥੌਰਾਗੜ੍ਹ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.4 ਸੀ। ਭੂਚਾਲ ਦੇ ਕੇਂਦਰ ਪਿਥੌਰਾਗੜ੍ਹ ਤੋਂ 143 ਕਿੱਲੋਮੀਟਰ ਦੂਰ ਜ਼ਮੀਨ ਦੇ 10 ਕਿੱਲੋਮੀਟਰ ਅੰਦਰ ਸੀ।