ਜਲੰਧਰ : ਪੰਜਾਬ ਦੇ ਸੂਫੀ ਗਾਇਕ ਸਰਦਾਰ ਅਲੀ ਦਾ ਭੋਗਪੁਰ ਦੇ ਨਜ਼ਦੀਕ ਪਿੰਡ ਸਨੋਰਾ ਦੇ ਪੁਲ ਤੇ ਗੱਡੀ ਦਾ ਬੈਲੰਸ ਵਿਗੜਣ ਕਾਰਨ ਐਕਸੀਡੈਂਟ ਹੋ ਗਿਆ ਉਹ ਮਲੇਰਕੋਟਲਾ ਤੋਂ ਹਾਜੀਪੁਰ ਨੂੰ ਆਪਣੀ ਫੋਰਡ ਇੰਦੇਆਵੋਰ ਕਾਰ DL. 08 cac 6444 ਵਿੱਚ ਜਾ ਰਹੇ ਸੀ ਤਾ ਸਨੋਰਾ ਪੁਲ ਤੇ ਗੱਡੀ ਦਾ ਬੈਲੰਸ ਵਿਗੜਣ ਕਾਰਨ ਗੱਡੀ ਰੋਡ ਦੇ ਵਿਚਕਾਰ ਡੀਬਾਈਡਰ ਤੇ ਲੱਗੀ ਗ੍ਰੇਲ ਵਿੱਚ ਜਾਂ ਵੱਜੀ ਜਿਸ ਕਾਰਨ ਨਾਲ ਤਿੰਨ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ। ਪਰ ਡਰਾਈਵਰ ਕਾਦਮ ਹੁਸੈਨ ਪੁੱਤਰ ਗੁਲਾਮ ਰਸੀਦ ਦੇ ਗੰਭੀਰ ਸੱਟਾਂ ਲੱਗ ਗਈਆਂ। ਸਰਦਾਰ ਅਲੀ ਬਿਲਕੁਲ ਠੀਕ ਠਾਕ ਹਨ। ਗੱਡੀ ਦੇ ਏਅਰ ਬੈਗ ਖੁੱਲ੍ਹਣ ਕਾਰਨ ਕੋਈ ਜਾਨੀ ਨੁਕਸਾਨ ਨਹੀ ਹੋਇਆ। ਇਸ ਮੌਕੇ ਤੇ ਐੱਸ ਐੱਸ ਫੋਰਸ ਦੇ ਅਧਿਕਾਰੀਆਂ ਵੱਲੋਂ ਏ ਐੱਸ ਆਈ ਰਣਧੀਰ ਸਿੰਘ, ਨੀਰ ਮੁਹੰਮਦ, ਨੀਸ਼ਾ, ਜਸਵਿੰਦਰ ਸਿੰਘ ਆਦਿ ਨੇ ਜ਼ਖ਼ਮੀਆ ਨੂੰ ਨੇੜੇ ਦੇ ਪ੍ਰਾਈਵੇਟ ਹਸਪਤਾਲ ਵਿੱਚ ਮੁਢਲੀ ਸਹਾਇਤਾ ਦੇ ਕੇ ਦਾਖ਼ਲ ਕਰਵਾ ਦਿੱਤਾ।
Related Posts
ਜਲੰਧਰ ‘ਚ ਕਾਂਗਰਸ ਨੂੰ ਵੱਡਾ ਝਟਕਾ, ਦੋ ਕੌਂਸਲਰ ਤੇ ਇਕ ਕਾਂਗਰਸੀ ਆਗੂ ਆਪ ‘ਚ ਸ਼ਾਮਲ
ਜਲੰਧਰ : ਜਲੰਧਰ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ । ਕਾਂਗਰਸੀ ਕੌਂਸਲਰ ਤਰਸੇਮ ਲਖੋਤਰਾ ਤੇ ਅਨਮੋਲ ਗਰੋਵਰ ‘ਆਪ’ ਵਿੱਚ…
ਗੁਰਦਾਸਪੁਰ ‘ਚ ਟੂਰਿਸਟ ਬੱਸ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਦੀ ਮੌਤ, ਪੁਲਿਸ ਨੇ ਮਾਮਲਾ ਕੀਤਾ ਦਰਜ
ਗੁਰਦਾਸਪੁਰ: ਸੜਕ ਪਾਰ ਕਰ ਰਹੇ ਇਕ ਨੌਜਵਾਨ ਨੂੰ ਤੇਜ਼ ਰਫਤਾਰ ਟੂਰਿਸਟ ਬੱਸ ਨੇ ਟੱਕਰ ਮਾਰ ਦਿੱਤੀ। ਗੰਭੀਰ ਸੱਟਾਂ ਲੱਗਣ ਕਾਰਨ…
ਆਈ. ਐਸ. ਕੇ. ਪੀ. ਨੇ ਲਈ ਪਿਸ਼ਾਵਰ ‘ਚ ਸਿੱਖ ਕਾਰੋਬਾਰੀਆਂ ਦੀ ਹੱਤਿਆ ਦੀ ਜ਼ਿੰਮੇਵਾਰੀ
ਅੰਮ੍ਰਿਤਸਰ, 16 ਮਈ – ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਤੋਂ ਲਗਭਗ 17 ਕਿੱਲੋਮੀਟਰ ਦੂਰ ਸਰਬੰਦ ਖੇਤਰ ਦੇ…